ਟੈਸਟ ‘ਚ ਫੇਲ੍ਹ ਸੀਨੀਅਰ Players ਤੋਂ ਬਾਅਦ Young ਬ੍ਰਿਗੇਡ ਨੇ T-20 ‘ਚ ਬਚਾਈ ਭਾਰਤ ਦੀ ਲਾਜ, ਦੱ. ਅਫਰੀਕਾ ਨੂੰ ਹਰਾਇਆ

ਟੈਸਟ ‘ਚ ਫੇਲ੍ਹ ਸੀਨੀਅਰ Players ਤੋਂ ਬਾਅਦ Young ਬ੍ਰਿਗੇਡ ਨੇ T-20 ‘ਚ ਬਚਾਈ ਭਾਰਤ ਦੀ ਲਾਜ, ਦੱ. ਅਫਰੀਕਾ ਨੂੰ ਹਰਾਇਆ

ਵੀਓਪੀ ਬਿਊਰੋ – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ‘ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੰਜੂ ਸੈਮਸਨ ਦੇ ਸੈਂਕੜੇ ਦੀ ਮਦਦ ਨਾਲ 20 ਓਵਰਾਂ ‘ਚ 8 ਵਿਕਟਾਂ ‘ਤੇ 202 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 203 ਦੌੜਾਂ ਦਾ ਟੀਚਾ ਦਿੱਤਾ।

ਜਿੱਤ ਦੇ ਟੀਚੇ ਦੇ ਜਵਾਬ ਵਿੱਚ ਮੇਜ਼ਬਾਨ ਟੀਮ 17.5 ਓਵਰਾਂ ਵਿੱਚ 141 ਦੌੜਾਂ ਬਣਾ ਕੇ 61 ਦੌੜਾਂ ਨਾਲ ਹਾਰ ਗਈ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ‘ਚ ਵੀ 1-0 ਦੀ ਬੜ੍ਹਤ ਬਣਾ ਲਈ ਹੈ।

ਇਸ ਟੀਮ ਦੀ ਪਹਿਲੀ ਵਿਕਟ ਏਡਨ ਮਾਰਕਰਮ ਦੇ ਰੂਪ ਵਿੱਚ ਡਿੱਗੀ ਜੋ 8 ਦੌੜਾਂ ਬਣਾ ਕੇ ਆਊਟ ਹੋਏ। ਟ੍ਰਿਸਟਨ ਸਟੱਬਸ 11 ਗੇਂਦਾਂ ‘ਚ 11 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਕਲਾਸੇਨ ਨੇ 25 ਦੌੜਾਂ ਦੀ ਪਾਰੀ ਖੇਡੀ ਜਦਕਿ ਰਿਆਨ ਨੇ 21 ਦੌੜਾਂ ਬਣਾਈਆਂ। ਇਸ ਮੈਚ ਵਿੱਚ ਡੇਵਿਡ ਮਿਲਰ ਨੇ 18 ਦੌੜਾਂ ਬਣਾਈਆਂ ਜਦਕਿ ਪੈਟਰਿਕ ਕਰੂਗਰ ਇੱਕ ਦੌੜ ਬਣਾ ਕੇ ਆਊਟ ਹੋ ਗਏ। ਭਾਰਤ ਲਈ ਵਰੁਣ ਚੱਕਰਵਰਤੀ ਅਤੇ ਰਵੀ ਬਿਸ਼ਨੋਈ ਨੇ 3-3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਵੇਸ਼ ਖਾਨ ਨੂੰ 2 ਜਦਕਿ ਅਰਸ਼ਦੀਪ ਸਿੰਘ ਨੂੰ ਇਕ ਸਫਲਤਾ ਮਿਲੀ।

ਭਾਰਤ ਨੂੰ ਪਹਿਲਾ ਝਟਕਾ ਅਭਿਸ਼ੇਕ ਸ਼ਰਮਾ ਦੇ ਰੂਪ ‘ਚ ਲੱਗਾ ਜੋ 7 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਸੰਜੂ ਸੈਮਸਨ ਨੇ 27 ਗੇਂਦਾਂ ਵਿੱਚ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕਪਤਾਨ ਸੂਰਿਆਕੁਮਾਰ ਯਾਦਵ ਇਸ ਮੈਚ ਵਿੱਚ 17 ਗੇਂਦਾਂ ਵਿੱਚ 21 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਸੰਜੂ ਨੇ 47 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਤਿਲਕ ਵਰਮਾ ਨੇ 33 ਦੌੜਾਂ ਦੀ ਪਾਰੀ ਖੇਡੀ ਅਤੇ ਆਊਟ ਹੋਏ। ਸੰਜੂ ਨੇ ਇਸ ਮੈਚ ‘ਚ 107 ਦੌੜਾਂ ਦੀ ਪਾਰੀ ਖੇਡੀ ਅਤੇ ਫਿਰ ਆਊਟ ਹੋ ਗਏ। ਹਾਰਦਿਕ ਪੰਡਯਾ 2 ਦੌੜਾਂ ਬਣਾ ਕੇ ਆਊਟ ਹੋਏ। ਇਸ ਮੈਚ ਵਿੱਚ ਰਿੰਕੂ ਸਿੰਘ ਨੇ 11 ਦੌੜਾਂ ਦੀ ਪਾਰੀ ਖੇਡੀ ਅਤੇ ਪੈਵੇਲੀਅਨ ਪਰਤ ਗਏ। ਅਕਸ਼ਰ ਪਟੇਲ ਨੇ 7 ਦੌੜਾਂ ਦੀ ਪਾਰੀ ਖੇਡੀ।India cricket team win, T-20, south Africa, cricket, team india, sports, latest news

error: Content is protected !!