Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
November
11
ਮਿਥੁਨ ਚੱਕਰਵਰਤੀ ਨੂੰ ਅੰਡਰਵਰਲਡ ਤੋਂ ਲਾਰੈਂਸ ਬਿਸ਼ਨੋਈ ਦੇ ਦੋਸਤ ਨੇ ਦਿੱਤੀ ਧਮਕੀ, ਕਿਹਾ- ਮੁਸਲਮਾਨਾਂ ਖਿਲਾਫ਼ ਬੋਲਣ ਦੀ ਮਿਲੇਗੀ ਸਜ਼ਾ
Bollywood
Crime
Delhi
Entertainment
international
Latest News
National
Politics
Punjab
ਮਿਥੁਨ ਚੱਕਰਵਰਤੀ ਨੂੰ ਅੰਡਰਵਰਲਡ ਤੋਂ ਲਾਰੈਂਸ ਬਿਸ਼ਨੋਈ ਦੇ ਦੋਸਤ ਨੇ ਦਿੱਤੀ ਧਮਕੀ, ਕਿਹਾ- ਮੁਸਲਮਾਨਾਂ ਖਿਲਾਫ਼ ਬੋਲਣ ਦੀ ਮਿਲੇਗੀ ਸਜ਼ਾ
November 11, 2024
Voice of Punjab
ਮਿਥੁਨ ਚੱਕਰਵਰਤੀ ਨੂੰ ਅੰਡਰਵਰਲਡ ਤੋਂ ਲਾਰੈਂਸ ਬਿਸ਼ਨੋਈ ਦੇ ਦੋਸਤ ਨੇ ਦਿੱਤੀ ਧਮਕੀ, ਕਿਹਾ- ਮੁਸਲਮਾਨਾਂ ਖਿਲਾਫ਼ ਬੋਲਣ ਦੀ ਮਿਲੇਗੀ ਸਜ਼ਾ
ਵੀਓਪੀ ਬਿਊਰੋ – ਦੁਬਈ ‘ਚ ਬੈਠੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਕੋਲਕਾਤਾ ਤੋਂ ਭਾਜਪਾ ਨੇਤਾ ਅਤੇ ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਹੈ। ਇਕ ਮੀਟਿੰਗ ‘ਚ ਮਿਥੁਨ ਚੱਕਰਵਰਤੀ ਦੇ ਬਿਆਨ ‘ਤੇ ਡਾਨ ਗੁੱਸੇ ‘ਚ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮਿਥੁਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਨੂੰ ਇਸ ਬਕਵਾਸ ਲਈ ਪਛਤਾਉਣਾ ਪੈ ਸਕਦਾ ਹੈ।
ਭੱਟੀ ਨੇ 2 ਵੀਡੀਓ ਜਾਰੀ ਕੀਤੇ ਹਨ। ਪਹਿਲੇ ਵੀਡੀਓ ‘ਚ ਉਹ ਖੁਦ ਮਿਥੁਨ ਨੂੰ ਧਮਕੀ ਦੇ ਰਹੇ ਹਨ। ਜਦਕਿ ਦੂਜੇ ਵੀਡੀਓ ‘ਚ ਮਿਥੁਨ ਦਾ ਬਿਆਨ ਚੱਲ ਰਿਹਾ ਹੈ ਅਤੇ ਪਿੱਛੇ ਡਾਇਲਾਗ ਬੋਲਿਆ ਜਾ ਰਿਹਾ ਹੈ।
ਡਾਨ ਭੱਟੀ ਬਦਨਾਮ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਇਸ ਤੋਂ ਇਲਾਵਾ ਉਸ ਨੂੰ ਪਾਕਿਸਤਾਨੀ ਡਾਨ ਫਾਰੂਕ ਖੋਖਰ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਜੇਲ੍ਹ ਦੇ ਅੰਦਰੋਂ ਲਾਰੈਸ ਨਾਲ ਈਦ ਦੀ ਵਧਾਈ ਦੇਣ ਵਾਲੀ ਵੀਡੀਓ ਕਾਲ ਵੀ ਵਾਇਰਲ ਹੋਈ ਸੀ। ਕੁਝ ਦਿਨ ਪਹਿਲਾਂ ਭੱਟੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਲਾਰੈਸ ਅਤੇ ਸਲਮਾਨ ਖਾਨ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਵੀਡੀਓ ‘ਚ ਸ਼ਹਿਜ਼ਾਦ ਭੱਟੀ ਨੇ ਮਿਥੁਨ ਚੱਕਰਵਰਤੀ ਦੀ ਫੋਟੋ ਪਾ ਕੇ ਕਿਹਾ- ਇਹ ਵੀਡੀਓ ਮੇਰੇ ਮਿਥੁਨ ਦੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਉਹ ਮੁਸਲਮਾਨਾਂ ਨੂੰ ਕੱਟ ਕੇ ਉਨ੍ਹਾਂ ਦੀ ਥਾਂ ‘ਤੇ ਸੁੱਟ ਦੇਣਗੇ। ਮਿਥੁਨ ਸਾਹਿਬ, ਮੇਰੀ ਤੁਹਾਨੂੰ ਪਿਆਰ ਭਰੀ ਸਲਾਹ ਹੈ ਕਿ ਤੁਸੀਂ 10 ਤੋਂ 15 ਦਿਨਾਂ ਵਿੱਚ ਇੱਕ ਵੀਡੀਓ ਜਾਰੀ ਕਰੋ ਅਤੇ ਮੁਆਫੀ ਮੰਗੋ। ਇਹ ਤੁਹਾਡੇ ਲਈ ਬਿਹਤਰ ਹੋਵੇਗਾ।
Post navigation
ਭਾਰਤ ਨੇ ਕ੍ਰਿਕਟ ਟੂਰਨਾਮੈਂਟ ਖੇਡਣ ਲਈ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ, ਕਿਹਾ- ਜ਼ਿਆਦਾ ਤਾਂ ਦੁਬਈ ‘ਚ ਕਰਵਾ ਲਓ ਮੈਚ
ਦੱ. ਅਫਰੀਕਾ ਨੇ ਭਾਰਤ ਨੂੰ T-20 ‘ਚ ਹਰਾ ਕੇ ਲਿਆ ਬਦਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us