ਗੋਲੀਕਾਂਡ ‘ਤੇ ਕੁੜੀ ਦੀ ਹਾਲਤ ‘ਤੇ CM ਨੇ ਕੀਤੀ ਅਰਦਾਸ, ਕਾਂਗਰਸ ਬੋਲੀ- CM ਅਰਦਾਸ ਕਰੂ ਤਾਂ ਹਥਿਆਰ ਗੋਲਡੀ ਬਰਾੜ ਰੋਕੂ?

ਗੋਲੀਕਾਂਡ ‘ਤੇ ਕੁੜੀ ਦੀ ਹਾਲਤ ‘ਤੇ CM ਨੇ ਕੀਤੀ ਅਰਦਾਸ, ਕਾਂਗਰਸ ਬੋਲੀ- CM ਅਰਦਾਸ ਕਰੂ ਤਾਂ ਹਥਿਆਰ ਗੋਲਡੀ ਬਰਾੜ ਰੋਕੂ?

ਵੀਓਪੀ ਬਿਊਰੋ – ਫਿਰੋਜ਼ਪੁਰ ਵਿੱਚ ਵਿਆਹ ‘ਤੇ ਡੋਲੀ ਦੌਰਾਨ ਲਾੜੀ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਇੱਥੋਂ ਦੇ ਪਿੰਡ ਖਾਈ ਫੇਮੇ ਕੀ ਨੇੜੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਦੇ ਜਸ਼ਨਾਂ ਦੌਰਾਨ ਇੱਕ ਲਾੜੀ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਇੱਕ ਲਾੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

 

ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਕਿ ਫਿਰੋਜ਼ਪੁਰ ਤੋਂ ਇੱਕ ਨਵੀਂ ਵਿਆਹੀ ਕੁੜੀ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ… ਸੁਣ ਕੇ ਬਹੁਤ ਦੁੱਖ ਲੱਗਿਆ ਕਿ ਪੰਜਾਬੀ ਕਿਹੜੇ ਰਾਹੇ ਤੁਰ ਪਏ ਨੇ… ਪੰਜਾਬੀਓ ਖੁਸ਼ੀ ਕਿਸੇ ਹੋਰ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਹੈ… ਵੈਸੇ ਵੀ ਹਥਿਆਰਾਂ ਦੀ ਵਿਆਹ ਸ਼ਾਦੀਆਂ ਦੇ ਮੌਕੇ ਚਲਾਉਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਅਸੀਂ ਅਨੇਕਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਿਆਂ ਦਾ ਹੀ ਲਹੂ ਵਹਾਅ ਰਹੇ ਹਾਂ…ਸੋਚੋ ਤੇ ਵਿਚਾਰ ਕਰੋ ਕਿ ਜਿਸ ਘਰ ਦੇ ਵਿਹੜੇ ‘ਚ ਜਿੱਥੇ ਸ਼ਗਨਾਂ ਦੇ ਗੀਤ ਚੱਲ ਰਹੇ ਸੀ ਉੱਥੇ ਪਲਾਂ ‘ਚ ਧਾਹਾਂ ਵੱਜਣ ਲੱਗ ਗਈਆਂ…ਅਰਦਾਸ ਕਰਦਾਂ ਹਾਂ ਕਿ ਕੁੜੀ ਦੀ ਜਾਨ ਬਚ ਜਾਵੇ…।

ਮੁੱਖ ਮੰਤਰੀ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਪੰਜਾਬ ਕਾਂਗਰਸ ਨੇ ਲਿਖਿਆ ਹੈ ਕਿ ਜੇ ਤੁਸੀਂ ਵੀ ਅਰਦਾਸ ਹੀ ਕਰੋਂਗੇ ਤਾਂ ਹਥਿਆਰ ਪੈਲੈਸ ਵਿੱਚ ਜਾਣੋਂ ਰੋਕੂਗਾ ਕੌਣ? … ਗੋਲਡੀ ਬਰਾੜ?।

error: Content is protected !!