Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
November
11
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਸਟ੍ਰੇਲੀਆ ਸਰਕਾਰ ਨੇ ਮਸ਼ਹੂਰ ਝੀਲ ਦਾ ਨਾਂਅ ‘ਗੁਰੂ ਨਾਨਕ ਝੀਲ’ ਰੱਖਿਆ
Delhi
international
Latest News
National
Punjab
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਸਟ੍ਰੇਲੀਆ ਸਰਕਾਰ ਨੇ ਮਸ਼ਹੂਰ ਝੀਲ ਦਾ ਨਾਂਅ ‘ਗੁਰੂ ਨਾਨਕ ਝੀਲ’ ਰੱਖਿਆ
November 11, 2024
Voice of Punjab
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਸਟ੍ਰੇਲੀਆ ਸਰਕਾਰ ਨੇ ਮਸ਼ਹੂਰ ਝੀਲ ਦਾ ਨਾਂਅ ‘ਗੁਰੂ ਨਾਨਕ ਝੀਲ’ ਰੱਖਿਆ
ਜਲੰਧਰ (ਵੀਓਪੀ ਬਿਊਰੋ) ਸਿੱਖ ਪੰਥ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 15 ਨਵੰਬਰ ਦੇਸ਼ ਵਿਦੇਸ਼ਾਂ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿੱਥੇ ਇਸ ਮੌਕੇ ਪੰਜਾਬ ਦੇ ਵੱਖ ਵੱਖ ਗੁਰਦੁਆਰਿਆਂ ਵਿਚ ਰੌਣਕਾਂ ਹਨ, ਉੱਥੇ ਹੀ ਦੇਸ਼ ਵਿਦੇਸ਼ਾਂ ਵਿੱਚ ਵੀ ਪ੍ਰਕਾਸ਼ ਪੁਰਬ ਦਾ ਸਿੱਖ ਸੰਗਤ ਨੂੰ ਚਾਅ ਹੈ। ਇਸੇ ਤਰਹਾਂ ਦੀ ਵਿਦੇਸ਼ ਤੋਂ ਪ੍ਰਕਾਸ਼ ਪੁਰਬ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ, ਜਿਸ ਨੇ ਹਰ ਪੰਜਾਬੀ ਹਰ ਸਿੱਖ ਸੰਗਤ ਦਿਲ ਖੁਸ਼ ਕਰ ਦਿੱਤਾ ਖਬਰ ਸਾਹਮਣੇ ਆਈ ਹੈ ਆਸਟਰੇਲੀਆ ਤੋਂ ਜਿੱਥੇ ਵਿਕਟੋਰੀਆ ਵਿਖੇ ਆਸਟਰੇਲੀਆ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਇੱਕ ਝੀਲ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਰੱਖਿਆ ਹੈ। ਇਸ ਦੇ ਨਾਲ ਸਿੱਖ ਪੰਥ ਅਤੇ ਸਿੱਖ ਸੰਗਤ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਐੱਸਜੀਪੀਸੀ ਨੇ ਇਸ ਉਪਰਾਲੇ ਲਈ ਆਸਟਰੇਲੀਆ ਸਰਕਾਰ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਹੈ।
ਵਿਕਟੋਰੀਆ ਸੂਬੇ ਦੀ ਸਰਕਾਰ ਨੇ ਆਸਟ੍ਰੇਲੀਆ ‘ਚ ਸਿੱਖ ਕੌਮ ਵਲੋਂ ਪਾਏ ਜਾ ਰਹੇ ਯੋਗਦਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਦੇ ਸਨਮਾਨ ‘ਚ ਬਰਵਿਕ ਸਪ੍ਰਿੰਗਸ ਝੀਲ ਦਾ ਨਾਂ ਬਦਲ ਕੇ ਅਧਿਕਾਰਤ ਤੌਰ ਤੇ ‘ਗੁਰੂ ਨਾਨਕ ਝੀਲ’ ਰੱਖ ਦਿੱਤਾ ਹੈ। ਇਹ ਝੀਲ ਮੈਲਬੌਰਨ ਦੇ ਦੱਖਣ ਪੂਰਬ ‘ਚ ਸਥਿਤ ਇਲਾਕੇ ਬੈਰਵਿਕ ਵਿਖੇ ਸਥਿਤ ਹੈ ਤੇ ਇਹ ਕੁਦਰਤੀ ਰੰਗਾਂ ਨਾਲ ਭਰਪੂਰ ਹੈ।
Post navigation
ਪੁਲਿਸ ਨੂੰ ਚਕਮਾ ਦੇ ਕੇ ਭੱਜਦੇ ਚੋਰ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ, ਲੱਤਾਂ-ਬਾਹਾਂ ਟੁੱਟੀਆਂ
ਫਿਰੋਜ਼ਪੁਰ ‘ਚ ਵਿਆਹ ਦੌਰਾਨ ਕੁੜੀ ਨੂੰ ਗੋਲੀ ਲੱਗਣ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਹੋਈ ਸਖਤ, SSP ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਚੁੱਕਾਂਗੇ ਇਹ ਕਦਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us