ਨਿਹੰਗ ਸਿੰਘ ਵੱਲੋਂ ਮੰਦਿਰ ‘ਚ ਬੇਅਦਬੀ… ਸਰੋਵਰ ‘ਚ ਨਹਾਉਣ ਲੈ ਗਿਆ ਘੋੜਾ

ਨਿਹੰਗ ਸਿੰਘ ਵੱਲੋਂ ਮੰਦਿਰ ‘ਚ ਬੇਅਦਬੀ… ਸਰੋਵਰ ‘ਚ ਨਹਾਉਣ ਲੈ ਗਿਆ ਘੋੜਾ

ਵੀਓਪੀ ਬਿਊਰੋ – ਬਟਾਲਾ ਤੋ ਇਕ ਵਿਵਾਦਿਤ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨਿਹੰਗ ਸਿੰਘ ਨੇ ਮੰਦਿਰ ਦੇ ਪਵਿੱਤਰ ਸਰੋਵਰ ਵਿੱਚ ਜਾ ਕੇ ਆਪਣੇ ਘੋੜੇ ਨੂੰ ਇਸ਼ਨਾਨ ਕਰਵਾਇਆ। ਇਸ ਦੌਰਾਨ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਤਾਂ ਨਿਹੰਗ ਸਿੰਘ ਨੇ ਉਹਨਾਂ ਨੂੰ ਉਲਟਾ ਪਿੱਛੇ ਹਟਣ ਲਈ ਕਿਹਾ। ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਵਿੱਚ ਨਿਹੰਗ ਸਿੰਘ ਦੀ ਇਸ ਕਰਤੂਤ ਦਾ ਕਾਫੀ ਵਿਰੋਧ ਹੋ ਰਿਹਾ। ਇਸ ਮਾਮਲੇ ਸਬੰਧੀ ਮੰਦਰ ਪ੍ਰਬੰਧਕਾਂ ਨੇ ਵੀ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਦਰ ਪ੍ਰਬੰਧਕਾਂ ਦੇ ਵਿਰੋਧ ਤੋਂ ਬਾਅਦ ਨਿਹੰਗ ਸਿੰਘ ਨੇ ਉਹਨਾਂ ਕੋਲੋਂ ਮਾਫੀ ਮੰਗ ਲਈ ਹੈ।

ਇਹ ਮਾਮਲਾ ਬਟਾਲਾ ਦੇ ਸ਼੍ਰੀ ਅਚਲੇਸ਼ਵਰ ਧਾਮ ਮੰਦਰ ਤੋਂ ਸਾਹਮਣੇ ਆਇਆ ਹੈ। ਮੰਦਰ ਦੇ ਸਰੋਵਰ ‘ਚ ਘੋੜੇ ਨੂੰ ਨਹਾਉਣਾ ਦੀ ਵੀਡੀਓ ਵੀ ਸਾਹਮਣੇ ਆਈ ਹੈ। Punjab, batala, nihang singh wash horse in mandir srover, beadbi, crime news

error: Content is protected !!