ਬਿਹਾਰ ਦੇ 13 ਸਾਲਾਂ ਵੈਭਵ ਦੀ ਚੜ੍ਹਾਈ, IPL ‘ਚ ਰਾਜਸਥਾਨ ਨੇ 1.10 ਕਰੋੜ ‘ਚ ਖਰੀਦਿਆ

ਬਿਹਾਰ ਦੇ 13 ਸਾਲਾਂ ਵੈਭਵ ਦੀ ਚੜ੍ਹਾਈ, IPL ‘ਚ ਰਾਜਸਥਾਨ ਨੇ 1.10 ਕਰੋੜ ‘ਚ ਖਰੀਦਿਆ

IPL, vaibhav suryavanshi, cricket, 13 year young boy, latest news, sports, delhi

ਨਵੀਂ ਦਿੱਲੀ (ਵੀਓਪੀ ਬਿਊਰੋ) IPL ਵਿੱਚ ਇਸ ਵਾਰ ਫਿਰ ਤੋਂ ਜਿੱਥੇ ਖਿਡਾਰੀਆਂ ਉੱਪਰ ਪੈਸਿਆਂ ਦੀ ਬਾਰਿਸ਼ ਹੋਈ। ਉੱਥੇ ਹੀ ਇਸ ਵਾਰ ਬਿਹਾਰ ਦਾ ਇੱਕ 13 ਸਾਲ ਦਾ ਬੱਚਾ ਸੁਰਖੀਆਂ ਵਿੱਚ ਰਿਹਾ, ਜਿਸ ਨੂੰ ਵੀ ਬੋਲੀ ਵਿੱਚ ਭਾਰੀ ਭਰਕਮ ਰਕਮ ਦੇ ਕੇ ਖਰੀਦਿਆ ਗਿਆ ਹੈ।13 ਸਾਲ ਦੇ ਵੈਭਵ ਸੂਰਿਆਵੰਸ਼ੀ ਨੂੰ IPL ਨਿਲਾਮੀ ‘ਚ ਰਾਜਸਥਾਨ ਰਾਇਲਸ ਨੇ 1.10 ਕਰੋੜ ਰੁਪਏ ‘ਚ ਖਰੀਦਿਆ ਸੀ ਅਤੇ ਇਹ ਖਿਡਾਰੀ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਗਿਆ ਹੈ।

ਉਹ ਆਈਪੀਐੱਲ ਨਿਲਾਮੀ ਦੇ ਇਤਿਹਾਸ ਵਿੱਚ ਵਿਕਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। 13 ਸਾਲ ਦੇ ਦੱਸੇ ਜਾਂਦੇ ਇਸ ਖਿਡਾਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਲੋਕਾਂ ਨੇ ਉਸ ‘ਤੇ ਉਮਰ ਧੋਖਾਧੜੀ ਦਾ ਦੋਸ਼ ਵੀ ਲਗਾਇਆ ਹੈ। ਮਾਮਲਾ ਕਾਫੀ ਗੰਭੀਰ ਹੈ ਕਿਉਂਕਿ ਵੈਭਵ ਨੇ ਖੁਦ ਇਕ ਇੰਟਰਵਿਊ ‘ਚ ਆਪਣੀ ਉਮਰ ਦੱਸੀ ਸੀ, ਜਿਸ ਮੁਤਾਬਕ ਉਸ ਦੀ ਉਮਰ ਇਸ ਸਮੇਂ 15 ਸਾਲ ਹੋਵੇਗੀ।

ਜਦੋਂ ਵੈਭਵ ਦੇ ਪਿਤਾ ਸੰਜੀਵ ਸੂਰਿਆਵੰਸ਼ੀ ਤੋਂ ਵੈਭਵ ਦੀ ਅਸਲ ਉਮਰ ਬਾਰੇ ਪੁੱਛਿਆ ਗਿਆ ਕਿ ਲੋਕ ਉਸ ਨੂੰ 15 ਸਾਲ ਦਾ ਮੰਨਦੇ ਹਨ ਤਾਂ ਉਸ ਦੇ ਪਿਤਾ ਨੇ ਤੁਰੰਤ ਜਵਾਬ ਦਿੱਤਾ। ਉਸ ਨੇ ਕਿਹਾ ਕਿ ਜਦੋਂ ਉਹ ਸਾਢੇ ਅੱਠ ਸਾਲ ਦਾ ਸੀ ਤਾਂ ਉਹ ਪਹਿਲੀ ਵਾਰ ਬੀਸੀਸੀਆਈ ਦੇ ਟੈਸਟ ਲਈ ਆਇਆ ਸੀ। ਉਹ ਇਸ ਤੋਂ ਪਹਿਲਾਂ ਭਾਰਤ ਅੰਡਰ-19 ਖੇਡ ਚੁੱਕਾ ਹੈ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ। ਉਹ ਦੁਬਾਰਾ ਉਮਰ ਦੇ ਟੈਸਟ ਤੋਂ ਗੁਜ਼ਰ ਸਕਦਾ ਹੈ।

error: Content is protected !!