
ਇਸ ਕਾਰਨ 3-4 ਵਾਰ ਥਾਣੇ ਵਿੱਚ ਪੰਚਾਇਤਾਂ ਵੀ ਹੋ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਉਸ ਦੇ ਮਾਮੇ ਸਹੁਰੇ ਦੀ ਲੜਕੀ ਦਾ ਵਿਆਹ ਹੋ ਰਿਹਾ ਸੀ ਅਤੇ ਉਸ ਦੇ ਪਤੀ ਨੇ ਉਸ ਨੂੰ ਵਿਆਹ ਵਿਚ ਜਾਣ ਲਈ ਸਾਮਾਨ ਲਿਆਉਣ ਲਈ ਪੈਸੇ ਦਿੱਤੇ ਸਨ ਅਤੇ ਇਸ ਸਬੰਧੀ ਉਸ ਦੀ ਸੱਸ ਨੇ ਉਸ ਨਾਲ ਕਲੇਸ਼ ਕੀਤਾ ਸੀ। ਜਿਸ ਕਾਰਨ ਉਸ ਦੀ ਸੱਸ, ਸਹੁਰਾ ਅਤੇ ਪਤੀ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ 23 ਦੀ ਰਾਤ ਨੂੰ ਵਿਆਹ ਵਿਚ ਚਲੇ ਗਏ।