ਵੀਓਪੀ ਬਿਓਰੋ) ਸਭ ਤੋਂ ਜਿਆਦਾ ਖ਼ਤਰਨਾਕ ਜੇਕਰ ਬਿਮਾਰੀ ਹੈ ਤਾਂ ਉਹ ਹੈ ਏਡਜ਼ ਪਰ ਹੁਣ ਇਸ ਖ਼ਤਰਨਾਕ ਬਿਮਾਰੀ ਤੋਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਦਵਾਈ ਬਣਾਉਣ ਵਾਲੀ ਕੰਪਨੀ ਗਿਲਿਅਡ (Gilead) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਅਜਿਹੀ ਵੈਕਸੀਨ ਤਿਆਰ ਕੀਤੀ ਹੈ ਜੋ ਜੇਕਰ ਸਾਲ ਵਿਚ ਦੋ ਵਾਰ ਲਗਾਈ ਜਾਵੇ ਤਾਂ ਏਡਜ਼ ਖ਼ਤਮ ਹੋ ਜਾਂਦਾ ਹੈ। ਔਰਤਾਂ ਉਤੇ ਕੀਤੇ ਗਏ ਟਰਾਇਲ ਵਿਚ ਇਹ 100 ਫੀਸਦੀ ਸਫਲ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਮਰਦਾਂ ਉਤੇ ਵੀ ਹੋਵੇਗਾ।
ਕੰਪਨੀ ਦਾ ਮੰਨਣਾ ਹੈ ਕਿ ਇਹ ਟੀਕਾ ਐੱਚ.ਆਈ.ਵੀ. ਦੀ ਰੋਕਥਾਮ ਲਈ 100 ਫੀਸਦੀ ਕਾਰਗਰ ਹੈ ਅਤੇ ਜੇਕਰ ਇਸ ਨੂੰ ਪੂਰੀ ਦੁਨੀਆ ‘ਚ ਲਗਾਇਆ ਜਾਵੇ ਤਾਂ ਦੁਨੀਆ ‘ਚੋਂ ਏਡਜ਼ ਦਾ ਬਹੁਤ ਜਲਦ ਖਾਤਮਾ ਹੋ ਜਾਵੇਗਾ। ਸੰਯੁਕਤ ਰਾਸ਼ਟਰ ਦੇ ਟੀਚਿਆਂ ਦੇ ਤਹਿਤ 2030 ਤੱਕ ਪੂਰੀ ਦੁਨੀਆ ਤੋਂ ਏਡਜ਼ ਅਤੇ ਐੱਚਆਈਵੀ ਨੂੰ ਖਤਮ ਕਰਨ ਦਾ ਪ੍ਰਣ ਵੀ ਲਿਆ ਗਿਆ ਹੈ। ਇਸ ਲਿਹਾਜ਼ ਨਾਲ ਗਿਲਿਅਡ ਕੰਪਨੀ ਦਾ ਇਹ ਟੀਕਾ ਜਾਦੂਈ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇਸ ਵੈਕਸੀਨ ਦਾ ਨਾਂ ਲੈਂਕੈਪਵੀਰ (lencapvir) ਰੱਖਿਆ ਹੈ।


ਇਸ ਵਿੱਚ ਲਾਤੀਨੀ ਅਮਰੀਕੀ ਦੇਸ਼ ਵੀ ਸ਼ਾਮਲ ਹਨ। ਏਡਜ਼ ਉਤੇ ਸੰਯੁਕਤ ਰਾਸ਼ਟਰ ਦੀ ਕਾਰਜਕਾਰੀ ਨਿਰਦੇਸ਼ਕ ਵਿੰਨੀ ਬਿਯਾਨੀਮਾ ਦਾ ਕਹਿਣਾ ਹੈ ਕਿ ਇਹ ਖੋਜ ਬੇਮਿਸਾਲ ਹੈ। ਏਡਜ਼ ਦੀ ਵੈਕਸੀਨ ਜਿੰਨੀ ਅਸਰਦਾਰ ਕੋਈ ਹੋਰ ਦਵਾਈ ਨਹੀਂ ਹੈ ਜੋ ਤਿਆਰ ਕੀਤੀ ਗਈ ਹੈ।