ਧਾਗਾ ਫੈਕਟਰੀ ਚ ਲੱਗੀ ਭਿਆਨਕ ਅੱਗ ਚ ਜਿੰਦਾ ਸ+ੜੇ 2 ਕਰਮਚਾਰੀ,3 ਦੀ ਹਾਲਤ ਨਾਜ਼ੁਕ

ਹਰਿਆਣਾ ਦੇ ਪਾਣੀਪਤ ਵਿਚ ਬੀਤੀ ਰਾਤ ਇਕ ਧਾਗੇ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿਚ ਫੈਕਟਰੀ ਵਿਚ ਮੌਜੂਦ ਦੋ ਕਰਮਚਾਰੀ ਜ਼ਿੰਦਾ ਸੜ ਗਏ।

ਇਸ ਦੇ ਨਾਲ ਹੀ ਤਿੰਨ ਨੌਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਉੱਥੋਂ ਦੋ ਜ਼ਖ਼ਮੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ਜਦੋਂ ਕਿ ਇੱਕ ਕਰਮਚਾਰੀ ਨੂੰ ਐਨਸੀ ਮੈਡੀਕਲ ਕਾਲਜ, ਇਸਰਾਨਾ ਵਿਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।

ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਇਨ੍ਹਾਂ ਪੰਜ ਮੁਲਾਜ਼ਮਾਂ ਨੂੰ ਅੰਦਰੋਂ ਬਾਹਰ ਕੱਢ ਲਿਆ।

error: Content is protected !!