12ਵੀਂ ‘ਚ ਪੜ੍ਹਦੇ ਮੁੰਡੇ ਨੇ ਸਕੂਲ ‘ਚ ਪ੍ਰਿੰਸੀਪਲ ਨੂੰ ਮਾਰੀ ਗੋ++ਲੀ, ਕ+ਤ+ਲ ਕਰਕੇ ਫ਼ਰਾਰ

12ਵੀਂ ‘ਚ ਪੜ੍ਹਦੇ ਮੁੰਡੇ ਨੇ ਸਕੂਲ ‘ਚ ਪ੍ਰਿੰਸੀਪਲ ਨੂੰ ਮਾਰੀ ਗੋ++ਲੀ, ਕ+ਤ+ਲ ਕਰਕੇ ਫ਼ਰਾਰ

ਵੀਓਪੀ ਬਿਊਰੋ – ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸਰਕਾਰੀ ਹਾਇਰ ਸੈਕੰਡਰੀ ਸਕੂਲ, ਧਮੋਰਾ ਦੇ ਪ੍ਰਿੰਸੀਪਲ ਐੱਸ.ਕੇ. ਸਕਸੈਨਾ ਦੀ ਉਸੇ ਸਕੂਲ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਸਦਾਮ ਯਾਦਵ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪ੍ਰਿੰਸੀਪਲ ਬਾਥਰੂਮ ਗਿਆ ਸੀ ਤਾਂ ਪਿੱਛੇ ਤੋਂ ਵਿਦਿਆਰਥੀ ਨੇ ਨੇੜੇ ਆ ਕੇ ਪਿਸਤੌਲ ਨਾਲ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਇਸ ਘਟਨਾ ਵਿੱਚ ਪ੍ਰਿੰਸੀਪਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਤਲ ਤੋਂ ਬਾਅਦ ਵਿਦਿਆਰਥੀ ਆਪਣੇ ਦੋਸਤ ਨਾਲ ਪ੍ਰਿੰਸੀਪਲ ਦੇ ਸਕੂਟਰ ‘ਤੇ ਫਰਾਰ ਹੋ ਗਿਆ।

ਸੂਚਨਾ ਮਿਲਦੇ ਹੀ ਐੱਸ.ਪੀ ਅਗਮ ਜੈਨ, ਵਧੀਕ ਪੁਲਿਸ ਕਪਤਾਨ ਵਿਕਰਮ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦਿਆਰਥੀ ਪ੍ਰਿੰਸੀਪਲ ਤੋਂ ਨਾਰਾਜ਼ ਸੀ, ਹਾਲਾਂਕਿ ਪੁਲਿਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵਿਦਿਆਰਥੀ ਇਸੇ ਸਕੂਲ ਵਿੱਚ ਪੜ੍ਹਦਾ ਸੀ। ਪੁਲਿਸ ਅਤੇ ਅਧਿਆਪਕ ਮਿਲ ਕੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

error: Content is protected !!