‘ਜਥੇਦਾਰ ਸਾਹਿਬਾਨ ਨੂੰ ਬਦਨਾਮ ਰਹੇ ਅਖੌਤੀ ਅਕਾਲੀ ਲੀਡਰ’ ਇਸ ਲੀਡਰ ਨੇ ਕੱਢੀ ਭੜਾਸ
ਚੰਡੀਗੜ੍ਹ (ਵੀਓਪੀ ਬਿਊਰੋ) ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਦੱਸਿਆ ਕਿ ਕੁਝ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਵਲੋਂ ਘਿਣੌਨੀ ਸਾਜਿਸ਼ ਤਹਿਤ ਜੱਥੇਦਾਰ ਸਹਿਬਾਨ ਨੂੰ ਉਨ੍ਹਾ ਦੇ ਘਰੇਲੂ ਝਗੜੇ ਜਿਸ ਨੂੰ ਅਦਾਲਤਾਂ ਨੇ ਨਪਟਾ ਦਿੱਤਾ ਸੀ ਅਧਾਰ ਬਣਾ ਕੇ ਵਿਸ਼ੇਸ਼ ਆਈਟੀ ਟੀਮਾਂ ਰਾਹੀ ਜਥੇਦਾਰ ਸਹਿਬਾਨਾਂ ਦੇ ਕਿਰਦਾਰ ‘ਤੇ ਚਿੱਕੜ ਸੁੱਟ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਥੇਦਾਰ ਵਡਾਲਾ ਨੇ ਕਿਹਾ ਕਿ, ਤਖ਼ਤ ਸਹਿਬਾਨਾਂ ਦੇ ਵਿਰੁੱਧ ਘਿਨਾਉਣੀ ਤੇ ਇਖ਼ਲਾਕ ਤੋਂ ਡਿੱਗੀ ਸਾਜਿਸ਼ ਘੜ ਕੇ ਆਗੂ ਸਿੱਧਾ ਸਿੱਖ ਕੌਮ ਅਤੇ ਤਖ਼ਤ ਸਹਿਬਾਨਾਂ ਦੇ ਨਾਲ ਮੱਥਾ ਲਗਾ ਰਹੇ ਹਨ। ਇਸ ਤੋ ਪਹਿਲਾਂ ਹੀ ਸਿੱਖੀ ਅਤੇ ਪੰਥ ਨੂੰ ਵੱਡੀ ਢਾਹ ਲੱਗ ਚੁੱਕੀ ਹੈ। ਪਰ ਸਾਡੀਆਂ ਸੰਸਥਾਵਾਂ ਦੀ ਮਰਿਆਦਾ ਨੂੰ ਆਪਣੇ ਹਿੱਤਾਂ ਵਿੱਚ ਵਰਤਣ ਲਈ ਸਭ ਸ਼ਾਮ ਦੰਡ ਭੇਦ ਵਰਤਿਆ ਜਾ ਰਿਹਾ ਹੈ ਜੋ ਕੇ ਬੜਾ ਹੀ ਘਾਤਕ ਮੰਦਭਾਗਾ ਹੈ ਤੇ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।





