60 ਕਰੋੜ ਦੇ ਲਾਲਚ ਨੇ ਸਕੇ ਭਰਾਵਾਂ ਨੂੰ  ਬਣਾ ਦਿੱਤਾ ਹੈਵਾਨ,ਯੂਟਿਊਬ ਤੋਂ ਸਿੱਖਿਆ ਤੰਤਰ ਤੇ…

ਦਿੱਲੀ ਦੇ ਤਾਹਿਰਪੁਰ ‘ਚ 22 ਜੂਨ ਨੂੰ ਟੀਲਾ ਮੋੜ ਥਾਣਾ ਖੇਤਰ ‘ਚ ਨੌਜਵਾਨ ਰਾਜੂ ਦਾ ਹੱਤਿਆ ਕਰ ਕੇ ਸਿਰ ਕੱਟ ਕੇ ਧੜ ਸੁੱਟਣ ਦੇ ਮਾਮਲੇ ‘ਚ ਪੁਲਿਸ ਨੇ 25 ਹਜ਼ਾਰ ਰੁਪਏ ਦੇ ਇਨਾਮੀ ਦੋ ਭਗੌੜੇ ਤਾਂਤਰਿਕਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਿਰ ਵੱਢ ਕੇ ਤੰਤਰ ਵਿਦਿਆ ਦਾ ਅਭਿਆਸ ਕਰਨ ਨਾਲ 60 ਕਰੋੜ ਰੁਪਏ ਪ੍ਰਾਪਤ ਹੁੰਦੇ ਹਨ। ਇਸ ਨਾਲ ਉਹ ਜਲਦੀ ਅਮੀਰ ਹੋ ਜਾਂਦੇ। ਇਸੇ ਲਈ ਹੱਤਿਆ ਕਰ ਕੇ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀ।

ਪੁਲਿਸ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਕਮਿਸ਼ਨਰ ਟਰਾਂਸ ਹਿੰਡਨ ਨੇ ਦੱਸਿਆ ਕਿ 25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਫੜੇ ਗਏ ਮੁਲਜ਼ਮਾਂ ‘ਚ ਬਿਹਾਰ ਸੂਬੇ ਦੇ ਮੋਤੀਹਾਰੀ ਦੇ ਵਿਕਾਸ ਉਰਫ਼ ਪਰਮਾਤਮਾ, ਦਿੱਲੀ ਦੇ ਨੰਦ ਨਗਰੀ ਦੇ ਨਰਿੰਦਰ ਉਰਫ਼ ਐਨਡੀ, ਸਕੇ ਭਰਾ ਤਾਂਤਰਿਕ ਪਵਨ ਕੁਮਾਰ ਤੇ ਪੰਕਜ ਆਦਰਸ਼ ਨਗਰ ਦਿੱਲੀ ਦੇ ਰਹਿਣ ਵਾਲੇ ਹਨ।ਪੁਲਿਸ ਪੁੱਛਗਿੱਛ ਦੌਰਾਨ 25 ਹਜ਼ਾਰ ਰੁਪਏ ਦੇ ਇਨਾਮੀ ਵਿਕਾਸ ਉਰਫ਼ ਪ੍ਰਮਾਤਮਾ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾਉਂਦਾ ਸੀ। ਉਹ ਨੰਦਨਗਰੀ, ਦਿੱਲੀ ਦੇ ਰਹਿਣ ਵਾਲੇ ਨਰਿੰਦਰ ਨੂੰ ਮਿਲਿਆ, ਜੋ ਰੋਜ਼ਾਨਾ ਮਿਲਦਾ ਸੀ। ਨਰਿੰਦਰ ਜੀਟੀਬੀ ਹਸਪਤਾਲ, ਦਿੱਲੀ ‘ਚ ਲਿਫਟ ਚਲਾਉਂਦਾ ਸੀ। ਨਰੇਂਦਰ ਉਰਫ਼ ਐਨਡੀ ਨੇ ਕਿਹਾ ਕਿ ਤੈਨੂੰ ਕਾਫੀ ਰੁਪਏ ਕਮਾਉਣ ਦਾ ਮੌਕਾ ਮਿਲੇਗਾ। ਇਸ ਦੇ ਲਈ ਇਕ ਮਨੁੱਖੀ ਖੋਪੜੀ ਦਾ ਇੰਤਜ਼ਾਮ ਕਰਨਾ ਹੈ।

ਉਸ ਖੋਪੜੀ ਨਾਲ ਉਸ ਦਾ ਦੋਸਤ ਤਾਂਤਰਿਕ ਪਵਨ ਕੁਮਾਰ ਤੇ ਭਰਾ ਪੰਕਜ ਤੰਤਰ ਵਿਦਿਆ ਕਰਨਗੇ ਜਿਸ ਤੋਂ ਲਗਪਗ 60 ਕਰੋੜ ਰੁਪਏ ਦੀ ਕਮਾਈ ਹੋਵੇਗੀ। ਜਲਦੀ ਅਮੀਰ ਬਣ ਜਾਵਾਂਗੇ। ਉਸ ਨੂੰ ਪੈਸਿਆਂ ਦਾ ਲਾਲਚ ਹੋ ਗਿਆ। ਆਪਣੇ ਨਾਲ ਕਮਰੇ ‘ਚ ਰਹਿ ਰਹੇ ਧਨੰਜੈ ਤੇ ਵਿਕਾਸ ਪ੍ਰਜਾਪਤੀ ਨੂੰ ਵਿਅਕਤੀ ਦੀ ਭਾਲ ਕਰਨ ਲਈ ਕਿਹਾ। ਉਨ੍ਹਾਂ ਦਿੱਲੀ ਦੇ ਹਮਦਰਦ ਚੌਰਾਹੇ ਤੋਂ ਬਿਹਾਰ ਨਿਵਾਸੀ ਰਾਜੂ ਕੁਮਾਰ ਦੀ ਤਲਾਸ਼ ਕੀਤੀ। ਉਸ ਨੂੰ ਨਸ਼ਾ ਕਰਵਾਇਆ।

21 ਜੂਨ ਦੀ ਰਾਤ ਨੂੰ ਨਸ਼ਾ ਕਰਵਾ ਕੇ ਗਲ਼ੇ ‘ਚ ਗਮਛਾ ਪਾ ਕੇ ਪੱਖੇ ਨਾਲ ਲਟਕਾ ਕੇ ਉਸ ਦੀ ਹੱਤਿਆ ਕਰਦਿੱਤੀ। ਲਾਸ਼ ਨੂੰ ਛੁਪਾਉਣ ਲਈ ਉਹ ਵਿਕਾਸ ਉਰਫ ਮੋਟਾ ਦੇ ਆਟੋ ‘ਚ ਰੱਖ ਕੇ ਪੰਚਸ਼ੀਲ ਕਾਲੋਨੀ, ਟੀਲਾ ਮੋੜ ਦੇ ਜੰਗਲ ‘ਚ ਲੈ ਗਏ। ਉੱਥੇ ਰਾਜੂ ਕੁਮਾਰ ਦਾ ਸਿਰ ਵੱਢ ਕੇ ਕਮਰੇ ‘ਚ ਲੈ ਆਏ।

ਤਾਂਤਰਿਕ ਨੇ ਪੁਲਿਸ ਨੂੰ ਦੱਸਿਆ ਕਿ ਮਨੁੱਖੀ ਖੋਪੜੀ ਮਿਲਣ ਤੋਂ ਬਾਅਦ ਉਹ ਤੇ ਉਸ ਦੇ ਭਰਾ ਪੰਕਜ ਨੇ ਤੰਤਰ ਵਿਦਿਆ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪਤਾ ਲੱਗਾ ਕਿ ਵਿਕਾਸ ਉਰਫ ਪਰਮਾਤਮਾ ਨੂੰ ਪੁਲਿਸ ਨੇ ਫੜ ਲਿਆ ਹੈ ਤਾਂ ਉਨ੍ਹਾਂ ਉਸ ਦਾ ਧੜ ਇਕ ਪੱਥਰ ਨਾਲ ਬੰਨ੍ਹ ਕੇ ਮਜਲਿਸ ਪਾਰਕ ਮੈਟਰੋ ਸਟੇਸ਼ਨ ਨੇੜੇ ਡਰੇਨ ‘ਚ ਡੁਬੋ ਦਿੱਤਾ ਸੀ।। ਦੋਵਾਂ ਭਰਾਵਾਂ ਨੇ ਯੂ-ਟਿਊਬ ‘ਤੇ ਵੀਡੀਓ ਦੇਖ ਕੇ ਤੰਤਰ-ਮੰਤਰ ਕਰਨਾ ਸਿੱਖਿਆ ਸੀ।

ਚਾਕੂ ਨਾਲ ਖੋਪੜੀ ਨੂੰ ਛਿੱਲਿਆ ਤੇ ਅੱਖ ਕੱਢ ਲਈ। ਫਿਰ ਖੋਪੜੀ ਲੈ ਜਾ ਕੇ ਚਾਰਾਂ ਨੇ ਤਾਂਤਰਿਕ ਪਵਨ ਤੇ ਪੰਕਜ ਨੂੰ ਦੇ ਦਿੱਤੀ। ਪੁਲਿਸ ਨੇ ਧਨੰਜੈ ਤੇ ਵਿਕਾਸ ਉਰਫ਼ ਮੋਟਾ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਸੀ।

error: Content is protected !!