Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
December
12
ਚੋਣਾਂ ਨੂੰ ਲੈ ਕੇ ਹਾਈ ਕੋਰਟ ਪਹੁੰਚਿਆ ਸ਼ਖਸ, ਕਰ ਦਿੱਤੀ ਵੱਡੀ ਮੰਗ
Latest News
National
Politics
Punjab
ਚੋਣਾਂ ਨੂੰ ਲੈ ਕੇ ਹਾਈ ਕੋਰਟ ਪਹੁੰਚਿਆ ਸ਼ਖਸ, ਕਰ ਦਿੱਤੀ ਵੱਡੀ ਮੰਗ
December 12, 2024
VOP TV
ਚੋਣਾਂ ਨੂੰ ਲੈ ਕੇ ਹਾਈ ਕੋਰਟ ਪਹੁੰਚਿਆ ਸ਼ਖਸ, ਕਰ ਦਿੱਤੀ ਵੱਡੀ ਮੰਗ
ਚੰਡੀਗੜ੍ਹ (ਵੀਓਪੀ ਬਿਊਰੋ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਵਿਚ ਹਾਲ ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਰਿਕਾਰਡ ਮੁਹਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਮਹਿਮੂਦ ਪਰਚਾ ਨੇ ਪਟੀਸ਼ਨ ਦਾਖ਼ਲ ਕਰ ਕੇ ਮੰਗ ਕੀਤੀ ਸੀ ਕਿ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਕੋਲੋਂ ਚੋਣ ਪ੍ਰਕਿਰਿਆ ਦੀ ਵੀਡੀਉਗ੍ਰਾਫ਼ੀ ਅਤੇ ਫ਼ਾਰਮ 17-ਸੀ ਭਾਗ ਇਕ ਤੇ ਦੋ ਦਿਵਾਏ ਜਾਣ ਕਿਉਂਕਿ ਉਨ੍ਹਾਂ ਨੇ ਚੋਣ ਕਮਿਸ਼ਨ ਕੋਲੋਂ ਇਸ ਦੀ ਮੰਗ ਕੀਤੀ ਸੀ ਪਰ ਇਹ ਮੁਹਈਆ ਨਹੀਂ ਕਰਵਾਏ ਗਏ।
ਪਟੀਸ਼ਨਰ ਨੇ ਕਿਹਾ ਹੈ ਕਿ ਉਸ ਨੇ ਪਹਿਲਾਂ ਲੋਕ ਸਭਾ ਚੋਣਾਂ ਵਿਚ ਵੀ ਇਸੇ ਚੀਜ਼ ਦੀ ਮੰਗ ਕੀਤੀ ਸੀ ਪਰ ਉਸ ਵੇਲੇ ਵੀ ਕੋਈ ਗੌਰ ਨਹੀਂ ਹੋਇਆ ਤੇ ਹੁਣ ਵਿਧਾਨ ਸਭਾ ਚੋਣਾਂ ਦੀ ਵੀਡੀਉਗ੍ਰਾਫ਼ੀ ਅਤੇ ਫਾਰਮ 17-ਸੀ ਮੰਗੇ ਸਨ ਪਰ ਇਹ ਮੁਹਈਆ ਨਹੀਂ ਕਰਵਾਏ ਗਏ। ਪਟੀਸ਼ਨਰ ਨੇ ਕਿਹਾ ਕਿ ਜਦੋਂ ਤਕ ਇਹ ਜਾਣਕਾਰੀ ਨਹੀਂ ਦਿਤੀ ਜਾਂਦੀ, ਉਦੋਂ ਤਕ ਸਾਰੇ ਜ਼ਿਲ੍ਹਿਆਂ ਦੇ ਚੋਣ ਅਫ਼ਸਰਾਂ ਅਤੇ ਚੋਣ ਕਮਿਸ਼ਨ ਨੂੰ ਇਹ ਵੀਡੀਉਗ੍ਰਾਫ਼ੀ ਅਤੇ ਫ਼ਾਰਮ ਦੀ ਜਾਣਕਾਰੀ ਸੰਭਾਲਣ ਦੀ ਹਦਾਇਤ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਫ਼ਾਰਮ-17 ਸੀ ਵਿਚ ਕਿਸੇ ਬੂਥ ’ਤੇ ਪਈਆਂ ਵੋਟਾਂ ਦੀ ਸੰਖਿਆ ਦੀ ਜਾਣਕਾਰੀ ਹੁੰਦੀ ਹੈ ਅਤੇ ਇਹ ਉਮੀਦਵਾਰ ਦੇ ਏਜੰਟ ਨੂੰ ਦਿਤਾ ਜਾਂਦਾ ਹੈ ਅਤੇ ਭੁਗਤੀਆਂ ਵੋਟਾਂ ਦੀ ਸਪਸ਼ਟ ਸੰਖਿਆ ਦੀ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ ਪਰ ਹਰਿਆਣਾ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਫ਼ਾਰਮ-17 ਨਾ ਦਿਤੇ ਜਾਣ ਅਤੇ ਇਹ ਫ਼ਾਰਮ ਵੈੱਬਸਾਈਟ ’ਤੇ ਨਾ ਪਾਏ ਜਾਣ ਦਾ ਮੁੱਦਾ ਵਿਰੋਧੀ ਧਿਰ ਵਲੋਂ ਚੁੱਕਿਆ ਗਿਆ ਸੀ ਅਤੇ ਹੁਣ ਇਹੋ ਮੁੱਦਾ ਹਾਈ ਕੋਰਟ ਪੁੱਜ ਗਿਆ।
Post navigation
79 ਰੁਪਏ ਦੀ ਕਰੀਮ ਨੇ ਬਣਾ ਦਿੱਤਾ ਲੱਖਪਤੀ, ਗੋਰਾ ਨਾ ਹੋਇਆ ਤਾਂ ਠੋਕ ਦਿੱਤਾ ਮੁਕੱਦਮਾ
ਕੈਨੇਡਾ ‘ਚ ਸਿਖਰਾਂ ‘ਤੇ ਅਪਰਾਧ, ਪੁਲਿਸ ਲਈ ਸਿਰਦਰਦੀ ਬਣੇ 17 ਲੁਟੇਰੇ ਤੇ ਡਾਕੂ ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us