Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
December
12
ਕੈਨੇਡਾ ‘ਚ ਸਿਖਰਾਂ ‘ਤੇ ਅਪਰਾਧ, ਪੁਲਿਸ ਲਈ ਸਿਰਦਰਦੀ ਬਣੇ 17 ਲੁਟੇਰੇ ਤੇ ਡਾਕੂ ਗ੍ਰਿਫ਼ਤਾਰ
Crime
international
Latest News
National
Punjab
ਕੈਨੇਡਾ ‘ਚ ਸਿਖਰਾਂ ‘ਤੇ ਅਪਰਾਧ, ਪੁਲਿਸ ਲਈ ਸਿਰਦਰਦੀ ਬਣੇ 17 ਲੁਟੇਰੇ ਤੇ ਡਾਕੂ ਗ੍ਰਿਫ਼ਤਾਰ
December 12, 2024
VOP TV
ਕੈਨੇਡਾ ‘ਚ ਸਿਖਰਾਂ ‘ਤੇ ਅਪਰਾਧ, ਪੁਲਿਸ ਲਈ ਸਿਰਦਰਦੀ ਬਣੇ 17 ਲੁਟੇਰੇ ਤੇ ਡਾਕੂ ਗ੍ਰਿਫ਼ਤਾਰ
Canada, crime, Punjab, latest news
ਟੋਰਾਂਟੋ (ਵੀਓਪੀ ਬਿਊਰੋ) ਕੈਨੇਡੀਅਨ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਹਨ। ਯਾਰਕ ਰੀਜ਼ਨਲ ਪੁਲਿਸ ਨੇ ਗ੍ਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿਚ ਡਾਕੇ ਮਾਰਨ, ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਇਕ ਵੱਡੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੀਲ ਰੀਜ਼ਨਲ ਪੁਲਿਸ ਅਤੇ ਟੋਰਾਂਟੋ ਪੁਲਿਸ ਦੀ ਸਹਾਇਤਾ ਨਾਲ ‘ਪ੍ਰੋਜੈਕਟ ਸਕਾਈਫ਼ਾਲ’ ਅਧੀਨ ਕੀਤੀ ਗਈ ਕਾਰਵਾਈ ਦੌਰਾਨ 14 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਯਾਰਕ ਰੀਜ਼ਨਲ ਪੁਲਿਸ ਦੇ ਉਪ ਮੁਖੀ ਐਲਵੈਰੋ ਅਲਮੇਡਾ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਸ਼ੱਕੀਆਂ ਵਿਚੋਂ ਛੇ ਕਿਸੇ ਨਾ ਕਿਸੇ ਹੋਰ ਮਾਮਲੇ ਵਿਚ ਜ਼ਮਾਨਤ ’ਤੇ ਚੱਲ ਰਹੇ ਸਨ।
ਪ੍ਰੋਜੈਕਟ ਸਕਾਈਫ਼ਾਲ ਅਧੀਨ 48 ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ ਅਤੇ ਕੋਕੀਨ, ਮੈਥਮਫੈਟਾਮਿਨ ਵਰਗੇ ਨਸ਼ਿਆਂ ਤੋਂ ਇਲਾਵਾ ਦੋ ਹੈਂਡਗੰਨਜ਼ ਅਤੇ ਇਕ ਸ਼ੌਟਗੰਨ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ 17 ਸ਼ੱਕੀਆਂ ਵਿਰੁਧ 83 ਦੋਸ਼ ਆਇਦ ਕੀਤੇ ਗਏ ਹਨ।
Post navigation
ਚੋਣਾਂ ਨੂੰ ਲੈ ਕੇ ਹਾਈ ਕੋਰਟ ਪਹੁੰਚਿਆ ਸ਼ਖਸ, ਕਰ ਦਿੱਤੀ ਵੱਡੀ ਮੰਗ
ਸਿੰਗਾਪੁਰ ’ਚ ਭਾਰਤੀ ਸ਼ਖਸ ਨੂੰ 16 ਮਹੀਨੇ ਦੀ ਜੇਲ੍ਹ, ਪੁੱਠੇ ਪੰਗੇ ਲੈਣੇ ਪੈ ਗਏ ਭਾਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us