ਸਿੰਗਾਪੁਰ ’ਚ ਭਾਰਤੀ ਸ਼ਖਸ ਨੂੰ 16 ਮਹੀਨੇ ਦੀ ਜੇਲ੍ਹ, ਪੁੱਠੇ ਪੰਗੇ ਲੈਣੇ ਪੈ ਗਏ ਭਾਰੀ

ਸਿੰਗਾਪੁਰ ’ਚ ਭਾਰਤੀ ਸ਼ਖਸ ਨੂੰ 16 ਮਹੀਨੇ ਦੀ ਜੇਲ੍ਹ, ਪੁੱਠੇ ਪੰਗੇ ਲੈਣੇ ਪੈ ਗਏ ਭਾਰੀ

ਸਿੰਗਾਪੁਰ (ਵੀਓਪੀ ਬਿਊਰੋ)

Indian national sentenced to 16 months in prison for illegally bringing 58 Indian star tortoises to Singapore

ਇਕ ਭਾਰਤੀ ਨਾਗਰਿਕ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ 58 ਭਾਰਤੀ ਸਟਾਰ ਕੱਛੂਕੁੰਮਿਆਂ ਨੂੰ ਸਿੰਗਾਪੁਰ ਲਿਆਉਣ ਦੇ ਦੋਸ਼ ਵਿਚ 16 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ’ਚ ਪ੍ਰਕਾਸ਼ਿਤ ਇਕ ਖ਼ਬਰ ’ਚ ਇਹ ਜਾਣਕਾਰੀ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਅਬਦੁਲ ਜਾਫ਼ਰ ਹਾਜੀ ਅਲੀ 29 ਅਗਸਤ ਨੂੰ ਜਕਾਰਤਾ ਜਾਣ ਵਾਲੀ ਇਕ ਹੋਰ ਉਡਾਣ ਵਿੱਚ ਸਵਾਰ ਹੋਣ ਲਈ ਭਾਰਤ ਤੋਂ ਚਾਂਗੀ ਹਵਾਈ ਅੱਡੇ ’ਤੇ ਪਹੁੰਚੇ ਤਾਂ ਇਹ ਕੱਛੂਕੁੰਮੇ ਉਸ ਦੇ ਨਿੱਜੀ ਸਾਮਾਨ ਵਿਚ ਲੁਕੇ ਹੋਏ ਮਿਲੇ।

40 ਸਾਲਾ ਅਲੀ ਨੇ ਸੋਮਵਾਰ ਨੂੰ ਸਿੰਗਾਪੁਰ ਵਿਚ ਭਾਰਤੀ ਸਟਾਰ ਕੱਛੂਕੁੰਮਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਲਿਆਉਣ ਦਾ ਦੋਸ਼ੀ ਮੰਨਿਆ। ਇਨ੍ਹਾਂ ਕੱਛੂਕੁੰਮਿਆਂ ਨੂੰ ਇੰਟਰਨੈਸ਼ਨਲ ਯੂਨੀਅਨ ਫ਼ਾਰ ਕੰਜ਼ਰਵੇਸ਼ਨ ਆਫ ਨੇਚਰ ਵਲੋਂ ‘ਲੁਪਤ ਹੋਣ ਦੇ ਖ਼ਤਰੇ’ ਵਾਲੀ ਸ਼੍ਰੇਣੀ ਵਿਚ ਰਖਿਆ ਗਿਆ ਹੈ। ਅਲੀ ਨੂੰ ਕੱਛੂਕੁੰਮੇ ਅਪਣੇ ਦੋਸਤ ਤੋਂ ਮਿਲੇ ਸਨ, ਜਿਨ੍ਹਾਂ ਦੀ ਪਛਾਣ ਅਦਾਲਤ ਦੇ ਦਸਤਾਵੇਜ਼ਾਂ ’ਚ ਭਰਾ ਵਜੋਂ ਹੋਈ ਸੀ। ਉਸੇ ਆਦਮੀ ਨੇ ਅਲੀ ਦੀ ਯਾਤਰਾ ਦਾ ਪ੍ਰਬੰਧ ਕਰਨ ਵਿਚ ਮਦਦ ਕੀਤੀ, ਜਿਸ ਵਿਚ ਉਸ ਦੀ ਉਡਾਣ ਦਾ ਭੁਗਤਾਨ ਕਰਨਾ ਅਤੇ ਉਸ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਸ਼ਾਮਲ ਹੈ।

ਸਿੰਗਾਪੁਰ ਦੇ ਨੈਸ਼ਨਲ ਪਾਰਕਸ ਬੋਰਡ ਦੇ ਵਕੀਲ ਲਿਮ ਚੋਂਗ ਹੂਈ ਨੇ ਕਿਹਾ ਕਿ ਅਲੀ ਨੇ 28 ਅਗੱਸਤ ਨੂੰ ਚੇਨਈ ਵਿਚ ਉਸ ਦੇ ਭਰਾ ਨੂੰ ਪੈਕੇਜ ਸੌਂਪਣ ਤੋਂ ਬਾਅਦ ਸਾਮਾਨ ਬਾਰੇ ਨਹੀਂ ਪੁੱਛਿਆ ਅਤੇ ਨਾ ਹੀ ਇਸ ਦੀ ਜਾਂਚ ਕੀਤੀ।

error: Content is protected !!