ਹਿਮਾਚਲ ‘ਚ ਹਿੰਦੂ ਜੱਥੇਬੰਦੀ ਨੇ ਰੱਦ ਕਰਵਾਇਆ ਰਣਜੀਤ ਬਾਵਾ ਦਾ ਸ਼ੋਅ, ਕਿਹਾ- ਸਾਡੇ ਖਿਲਾਫ਼ ਬੋਲਿਆ ਹੈ

ਹਿਮਾਚਲ ‘ਚ ਹਿੰਦੂ ਜੱਥੇਬੰਦੀ ਨੇ ਰੱਦ ਕਰਵਾਇਆ ਰਣਜੀਤ ਬਾਵਾ ਦਾ ਸ਼ੋਅ, ਕਿਹਾ- ਸਾਡੇ ਖਿਲਾਫ਼ ਬੋਲਿਆ ਹੈ


ਵੀਓਪੀ ਬਿਊਰੋ – ਪੰਜਾਬ ਦੇ ਮਸ਼ਹੂਰ ਸਿੰਗਰ ਰਣਜੀਤ ਬਾਵਾ ਦਾ ਹਿਮਾਚਲ ਪ੍ਰਦੇਸ਼ ਵਿੱਚ ਹੋਣ ਜਾ ਰਿਹਾ ਸ਼ੋਅ ਰੱਦ ਕਰ ਦਿੱਤਾ ਗਿਆ। ਹਿਮਾਚਲ ਦੇ ਨਾਲਾਗੜ ਵਿੱਚ ਇੱਕ ਮੇਲੇ ਵਿੱਚ ਪੰਜਾਬੀ ਸਿੰਗਰ ਰਣਜੀਤ ਬਾਬਾ ਦਾ ਸ਼ੋਅ ਹੋਣਾ ਸੀ ਪਰ ਹਿੰਦੂ ਜਥੇਬੰਦੀਆਂ ਦੇ ਰੋਸ ਵਜੋਂ ਇਹ ਸ਼ੋਅ ਰੱਦ ਕਰਨਾ ਪਿਆ ਹੈ ਹਿੰਦੂ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਰਣਜੀਤ ਬਾਵਾ ਨੇ ਹਿੰਦੂ ਧਰਮ ਦੇ ਖਿਲਾਫ ਕਾਫੀ ਕੁਝ ਬੋਲਿਆ ਹੈ ਉਹਨਾਂ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਰਣਜੀਤ ਬਾਵਾ ਨੇ ਗਾਣੇ ਵਿੱਚ ਹਿੰਦੂ ਧਰਮ ਬਾਰੇ ਅਪਮਾਨਜਨਕ ਸ਼ਬਦ ਵਰਤੇ ਸਨ।

ਇਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਸ ਮਾਰਚ ਕੱਢਣੇ ਸ਼ੁਰੂ ਕਰ ਦਿੱਤੇ ਅਤੇ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਰਣਜੀਤ ਬਾਵਾ ਦਾ ਸ਼ੋਅ ਕਿਸੇ ਵੀ ਹਾਲਤ ਵਿੱਚ ਹਿਮਾਚਲ ਵਿੱਚ ਨਾ ਲੱਗੇ ਜੇਕਰ ਹਿਮਾਚਲ ਵਿੱਚ ਰਣਜੀਤ ਬਾਵਾ ਦਾ ਸ਼ੋ ਲੱਗਿਆ ਉਹ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਕੇ ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰਣਜੀਤ ਬਾਵਾ ਸ਼ੋਅ ਰੱਦ ਕਰ ਦਿੱਤਾ ਹੈ।

error: Content is protected !!