ਭਾਰਤ- ਪਾਕਿਸਤਾਨ ਦੇ ਮੈਚ ਹੁਣ ਹੋਇਆ ਕਰਨਗੇ ਦੁਬਈ ‘ਚ, ਹਾਈਬ੍ਰਿਡ ਮਾਡਲ ਲਾਗੂ

ਭਾਰਤ- ਪਾਕਿਸਤਾਨ ਦੇ ਮੈਚ ਹੁਣ ਹੋਇਆ ਕਰਨਗੇ ਦੁਬਈ ‘ਚ, ਹਾਈਬ੍ਰਿਡ ਮਾਡਲ ਲਾਗੂ

ਨਵੀਂ ਦਿੱਲੀ (ਵੀਓਪੀ ਬਿਊਰੋ)- ਜੈ ਸ਼ਾਹ ਨੇ ਆਈਸੀਸੀ ਦਾ ਚੇਅਰਮੈਨ ਬਣਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ 2025 ਚੈਂਪੀਅਨਜ਼ ਟਰਾਫੀ ਲਈ ਹਾਈਬ੍ਰਿਡ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੈਂਪੀਅਨਸ ਟਰਾਫੀ ਮੈਚਾਂ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਬੀਸੀਸੀਆਈ ਵਿਚਾਲੇ ਸਮਝੌਤਾ ਹੋ ਗਿਆ ਹੈ। ਭਾਰਤੀ ਟੀਮ ਹੁਣ ਆਪਣੇ ਮੈਚ ਦੁਬਈ ‘ਚ ਖੇਡੇਗੀ, ਜਦਕਿ ਬਾਕੀ ਮੈਚ ਪਾਕਿਸਤਾਨ ‘ਚ ਹੋਣਗੇ। ਇਸ ਤੋਂ ਇਲਾਵਾ ਪਾਕਿਸਤਾਨ 2026 ਟੀ-20 ਵਿਸ਼ਵ ਕੱਪ ‘ਚ ਭਾਰਤ ਖਿਲਾਫ ਹੋਣ ਵਾਲੇ ਲੀਗ ਪੜਾਅ ਦੇ ਮੈਚ ਲਈ ਭਾਰਤ ਦੀ ਯਾਤਰਾ ਨਹੀਂ ਕਰੇਗਾ, ਇਹ ਮੈਚ ਕੋਲੰਬੋ ‘ਚ ਖੇਡਿਆ ਜਾਵੇਗਾ।

ਸਪੋਰਟਸ ਟਾਕ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਇਸ ਲਈ ਕੋਈ ਵਿੱਤੀ ਮੁਆਵਜ਼ਾ ਨਹੀਂ ਮਿਲੇਗਾ। ਹਾਲਾਂਕਿ, ਪੀਸੀਬੀ ਨੇ 2027 ਤੋਂ ਬਾਅਦ ਆਈਸੀਸੀ ਮਹਿਲਾ ਟੂਰਨਾਮੈਂਟ ਲਈ ਮੇਜ਼ਬਾਨੀ ਦੇ ਅਧਿਕਾਰ ਪ੍ਰਾਪਤ ਕਰ ਲਏ ਹਨ। ਪਾਕਿਸਤਾਨ ਨੇ ਪਿਛਲੇ ਹਫਤੇ ਆਈ.ਸੀ.ਸੀ. ਦੀ ਆਖਰੀ ਬੈਠਕ ‘ਚ ਹਾਈਬ੍ਰਿਡ ਮਾਡਲ ‘ਤੇ ਸਹਿਮਤੀ ਜਤਾਉਂਦੇ ਹੋਏ ਬਾਈਕਾਟ ਦੀ ਧਮਕੀ ਨੂੰ ਵਾਪਸ ਲੈ ਲਿਆ ਸੀ ਅਤੇ 2031 ਤੱਕ ਆਪਣੇ ਲਈ ਇਸੇ ਤਰ੍ਹਾਂ ਦੀ ਵਿਵਸਥਾ ਦੀ ਮੰਗ ਕੀਤੀ ਸੀ। ਹਾਲਾਂਕਿ, ਹੁਣ ਆਈਸੀਸੀ ਨੇ 2026 ਤੱਕ ਆਪਣੇ ਸਾਰੇ ਮੁਕਾਬਲਿਆਂ ਲਈ ਇੱਕ ਹਾਈਬ੍ਰਿਡ ਮਾਡਲ ਲਈ ਸਹਿਮਤੀ ਦਿੱਤੀ ਹੈ। ਇਸ ਮਿਆਦ ਦੇ ਦੌਰਾਨ, ਭਾਰਤ ਅਗਲੇ ਸਾਲ ਅਕਤੂਬਰ ਵਿੱਚ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਅਤੇ 2026 ਪੁਰਸ਼ ਟੀ-20 ਵਿਸ਼ਵ ਕੱਪ ਦੀ ਸ਼੍ਰੀਲੰਕਾ ਨਾਲ ਸਾਂਝੇ ਤੌਰ ‘ਤੇ ਮੇਜ਼ਬਾਨੀ ਕਰੇਗਾ।

ਇਸ ਤੋਂ ਪਹਿਲਾਂ, ਭਾਰਤ ਨੇ ਆਪਣੇ ਚੈਂਪੀਅਨਜ਼ ਟਰਾਫੀ ਦੇ ਮੈਚ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੀ ਬਜਾਏ ਟੂਰਨਾਮੈਂਟ ਨੂੰ ‘ਹਾਈਬ੍ਰਿਡ ਮਾਡਲ’ ਵਿੱਚ ਆਯੋਜਿਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਉਸ ਨੂੰ ਆਪਣੇ ਮੈਚ ਨਿਰਪੱਖ ਸਥਾਨ ‘ਤੇ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ।

error: Content is protected !!