ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅੰਬਾਲਾ ਦੇ ਡੀਸੀ ਨੇ ਸੰਗਰੂਰ ਦੇ ਡੀਸੀ ਨੂੰ ਲਿਖਿਆ ਹੈ ਕਿ ਇਸ ਵਿੱਚ ਵੀ ਕੋਈ ਸਾਜ਼ਿਸ਼ ਹੈ।ਪੰਧੇਰ ਨੇ ਕਿਹਾ ਕਿ ਸਰਕਾਰ ਸਾਡੇ ‘ਤੇ ਡਿਜੀਟਲ ਐਮਰਜੈਂਸੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸਾਡੇ ਸੋਸ਼ਲ ਮੀਡੀਆ ਪੇਜਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਭਾਜਪਾ ਸਾਂਸਦ ਰਾਮਚੰਦਰ ਜਾਂਗੜਾ ਨੇ ਸਾਡੇ ਖਿਲਾਫ ਪ੍ਰਚਾਰ ਕੀਤਾ ਹੈ।
ਮੁੜ ਦਿੱਲੀ ਕੂਚ ਕਰਨ ਦਾ ਐਲਾਨ
ਪੰਧੇਰ ਨੇ ਕਿਹਾ ਕਿ ਜੇਕਰ ਰਾਮਚੰਦਰ ਜਾਂਗੜਾ ਕੋਲ ਕੁਝ ਤੱਥ ਹਨ ਤਾਂ ਉਹ ਪੇਸ਼ ਕਰਨ। ਹਰਿਆਣਾ ਦੀਆਂ ਧੀਆਂ ਖਿਲਾਫ ਦਿੱਤੇ ਬਿਆਨ ਦੀ ਜਾਂਚ ਏਜੰਸੀਆਂ ਨੂੰ ਕਰਨੀ ਚਾਹੀਦੀ ਹੈ, ਨਹੀਂ ਤਾਂ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਜੇਪੀ ਨੱਡਾ ਨੂੰ ਰਾਮਚੰਦਰ ਜਾਂਗੜਾ ਨੂੰ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ।ਉਨ੍ਹਾਂ ਸਵਾਲ ਕੀਤਾ ਕਿ ਕਿਸ ਸੰਵਿਧਾਨ ਤਹਿਤ ਪੈਦਲ ਜਾ ਰਹੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ, ਇਸ ਸਭ ਨੂੰ ਸੰਸਦ ਦੀ ਸੰਵਿਧਾਨ ਬਹਿਸ ਵਿੱਚ ਉਠਾਉਣਾ ਚਾਹੀਦਾ ਹੈ।
ਸੁਪਰੀਮ ਕੋਰਟ ਦੀ ਟਿੱਪਣੀ ‘ਤੇ ਕੀ ਕਿਹਾ