ਮਿਲੀ ਜਾਣਕਾਰੀ ਅਨੁਸਾਰ ਪਿੰਡ ਸੇਠਾਂ ਵਾਲਾ ਵਿਖੇ ਬਜ਼ੁਰਗ ਦੀ ਮੌਤ ਤੋਂ ਬਾਅਦ ਤਿੰਨ ਤਿੰਨ ਕਨਾਲਾਂ ਜਮੀਨ ਤਿੰਨ ਭਰਾਵਾਂ ਦੇ ਹਿੱਸੇ ਆਉਂਦੀ ਸੀ, ਜਿਸ ਨੂੰ ਲੈ ਕੇ ਤਿੰਨਾਂ ਪਰਿਵਾਰਾਂ ਵਿੱਚ ਛੋਟੀ ਜਿਹੀ ਤੂੰ ਤੂੰ, ਮੈਂ ਮੈਂ ਹੋ ਗਈ।
ਇਸ ਤੋਂ ਬਾਅਦ 22 ਨਵੰਬਰ ਨੂੰ ਉਨ੍ਹਾਂ ਵਿਚਕਾਰ ਖੂਨੀ ਝੜਪ ਹੋਈ। ਇਸ ਦੌਰਾਨ ਛੋਟਾ ਭਰਾ ਜ਼ਖਮੀ ਹੋ ਗਿਆ ਸੀ ਜਿਸ ਨੇ ਕੱਲ੍ਹ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਹਰਮੇਸ਼ ਸਿੰਘ ਪੁੱਤਰ ਹਰਨਾਮ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਤਾਇਆ ਮੱਖਣ ਸਿੰਘ ਸਾਡੇ ਹਿੱਸੇ ਆਉਂਦੀ ਤਿੰਨ ਤਿੰਨ ਕਨਾਲਾਂ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ,
ਜਿਸ ਨੂੰ ਲੈ ਕੇ ਮੈਂ ਤੇ ਮੇਰਾ ਚਾਚਾ ਚਿਮਣ ਸਿੰਘ (55-60) ਗਲੀ ਚੋਂ ਜਾ ਰਹੇ ਸੀ ਕਿ ਤਾਏ ਮੱਖਣ ਸਿੰਘ ਨੇ ਆਪਣੇ ਦੋ ਪੁੱਤਰਾਂ ਅਤੇ ਪਤਨੀ ਨਾਲ ਮਿਲ ਕੇ ਉਹਨਾਂ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ।