ਦੁੱਧ ਲੈਣ ਜਾਂਦੇ ਰਿਟਾਇਰ ASI ਦਾ ਗੋ+ਲ਼ੀਆਂ ਮਾਰ ਕੇ ਕੀਤਾ ਕ+ਤ+ਲ

ਦੁੱਧ ਲੈਣ ਜਾਂਦੇ ਰਿਟਾਇਰ ASI ਦਾ ਗੋ+ਲ਼ੀਆਂ ਮਾਰ ਕੇ ਕੀਤਾ ਕ+ਤ+ਲ

 

 

Punjab, bathinda, murder, ASI

ਵੀਓਪੀ ਬਿਊਰੋ -ਕੱਲ ਦੇਰ ਸ਼ਾਮ ਬਠਿੰਡਾ ਦੇ ਭੀੜਭਾੜ ਵਾਲੇ ਇਲਾਕੇ ਮੁਲਤਾਨੀਆ ਰੋਡ ਉੱਤੇ ਡੀਡੀ ਮਿੱਤਲ ਟਾਵਰ ਦੇ ਸਾਹਮਣੇ ਇੱਕ ਵੱਡੀ ਘਟਨਾ ਵਾਪਰੀ। ਇੱਥੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਵੱਲੋਂ ਰਿਟਾਇਰਡ ਏਐੱਸਆਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਪ੍ਰਬੰਧਾਂ ਤੇ ਲਗਾਤਾਰ ਸਵਾਲ ਉਠਣੇ ਸ਼ੁਰੂ ਹੋ ਗਏ ਹਨ।

 

ਜ਼ਿਕਰ ਜੋ ਹੈ ਕਿ ਬਠਿੰਡਾ ਦੇ 48 ਵਾਰਡਾਂ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੌਰਾਨ ਹੀ ਲਾਇਨੋ ਪਾਰ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਕੋਲ ਖੋਲ ਕੇ ਰੱਖ ਦਿੱਤੀ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਐਸਪੀਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਰਿਟਾਇਰਡ ਏਐਸਆਈ ਓਮ ਪ੍ਰਕਾਸ਼ ਘਰੋਂ ਦੁੱਧ ਲੈਣ ਲਈ ਆਏ ਸਨ, ਇਸ ਦੌਰਾਨ ਇੱਕ ਮੋਟਰਸਾਈਕਲ ਤੇ ਆਏ ਨੌਜਵਾਨ ਵੱਲੋਂ ਏਐਸਆਈ ਓਮ ਪ੍ਰਕਾਸ਼ ਦਾ ਪਿੱਛਾ ਕਰ ਉਸਦੇ ਦੋ 12 ਬੋਰ ਰਾਈਫਲ ਨਾਲ ਫਾਇਰ ਕੀਤੇ ਗਏ। ਇਸ ਘਟਨਾ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਅਤੇ ਰਿਟਾਇਰਡ ਏਐਸਆਈ ਓਮ ਪ੍ਰਕਾਸ਼ ਨੂੰ ਜਦੋਂ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹਨਾਂ ਕਿਹਾ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਟੀਮਾਂ ਗਠਨ ਕਰਕੇ ਜਲਦ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਸਾਹਿਲ ਗੁਪਤਾ ਨੇ ਦੱਸਿਆ ਕਿ ਉਹਨਾਂ ਪਾਸ ਇੱਕ ਵਿਅਕਤੀ ਨੂੰ ਲਿਆਂਦਾ ਗਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ ਉਸਦੀ ਛਾਤੀ ਅਤੇ ਪਿੱਠ “ਤੇ ਡੂੰਘੇ ਜਖਮ ਸਨ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!