ਰੋਡਵੇਜ ਦੀ ਬੱਸ ਅੱਗੇ ਗੱਡੀਆਂ ਲਾ ਕੇ ਮੁੰਡਿਆਂ ਨੇ ਪਾਇਆ ਭੰਗੜਾ, ਪੰਜਾਬ ਪੁਲਿਸ ਨੇ ਘਰ ਜਾ ਕੇ ਸਿਖਾਇਆ ਸਬਕ

ਰੋਡਵੇਜ ਦੀ ਬੱਸ ਅੱਗੇ ਗੱਡੀਆਂ ਲਾ ਕੇ ਮੁੰਡਿਆਂ ਨੇ ਪਾਇਆ ਭੰਗੜਾ, ਪੰਜਾਬ ਪੁਲਿਸ ਨੇ ਘਰ ਜਾ ਕੇ ਸਿਖਾਇਆ ਸਬਕ

 

ਵੀਓਪੀ ਬਿਊਰੋ- ਹੁਸ਼ਿਆਰਪੁਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਕਿ ਪੁਲਿਸ ਨੂੰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਸਬਕ ਸਿਖਾਉਣਾ ਪਿਆ। ਬੀਤੇ ਦਿਨੀਂ 2 ਗੱਡੀਆਂ ਵਿੱਚ ਸਵਾਰ ਕੁਝ ਸ਼ਰਾਰਤੀ ਮੁੰਡਿਆਂ ਵੱਲੋਂ ਚੱਲਦੀ ਬੱਸ ਪੰਜਾਬ ਰੋਡਵੇਜ ਦੀ ਬੱਸ ਅੱਗੇ ਗੱਡੀਆਂ ਲਾ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਬੱਸ ਵਾਲੇ ਨੂੰ ਅੱਗੇ ਲੰਘਣ ਨੀ ਦਿੱਤਾ ਗਿਆl

ਜਿਸ ਸਮੇਂ ਇਹ ਘਟਨਾ ਵਾਪਸੀ, ਉਸ ਸਮੇਂ ਬੱਸ ਵਿੱਚ ਸਵਾਰ ਸਵਾਰੀਆਂ, ਜਿਨ੍ਹਾਂ ਵਿੱਚ ਮਹਿਲਾਵਾ ਅਤੇ ਬੱਚੇ ਵੀ ਸ਼ਾਮਿਲ ਸਨ, ਉਹ ਕਾਫੀ ਡਰ ਗਏ। ਇਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਸਦੀ ਵੀਡਿਓ ਬਣਾ ਕੇ ਪੁਲਿਸ ਨੂੰ ਭੇਜ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਗੱਡੀ ਤਾਂ ਟਰੇਸ ਕਰ ਲਈ ਜਦ ਕੀ ਦੂਜੀ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਪੁਲਿਸ ਵੱਲੋਂ ਪਹਿਚਾਣ ਕੀਤੀ ਗੱਡੀ ਵਾਲਿਆਂ ਨੂੰ ਘਰੋਂ ਬੁਲਾ ਕੇ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਮੁੰਡਿਆ ਨੂੰ ਚੇਤਾਵਨੀ ਦਿੰਦੇ ਹੋਏ ਅੱਗੇ ਤੋਂ ਏਦਾ ਦਾ ਨਾ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਦੂਜੀ ਗੱਡੀ ਵਾਲੇ ਵੀ ਜਲਦ ਫੜਨ ਦਾ ਦਾਅਵਾ ਕੀਤਾ ਤਾਂ ਜੋ ਅੱਗੇ ਤੋਂ ਏਦਾ ਦੀ ਕੋਈ ਵੀ ਹਰਕਤ ਨਾ ਕਰੇ।

error: Content is protected !!