Big Breaking… ਹੁਣ ਪੰਜਾਬ ਦੇ ਇਸ ਪੁਲਿਸ ਥਾਣੇ ‘ਚ ਬ+ਲਾਸਟ ਨਾਲ ਸਹਿਮੇ ਲੋਕ, ਪੁਲਿਸ ਕਹਿੰਦੀ ਕਰ ਰਹੇ ਜਾਂਚ

Big Breaking… ਹੁਣ ਪੰਜਾਬ ਦੇ ਇਸ ਪੁਲਿਸ ਥਾਣੇ ‘ਚ ਬ+ਲਾਸਟ ਨਾਲ ਸਹਿਮੇ ਲੋਕ, ਪੁਲਿਸ ਕਹਿੰਦੀ ਕਰ ਰਹੇ ਜਾਂਚ

ਵੀਓਪੀ ਬਿਊਰੋ- Blast, police station, Punjab

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਪੁਲਿਸ ਚੌਕੀ ਵਡਾਲਾ ਬਾਂਗਰ ਵਿੱਚ ਦੇਰ ਰਾਤ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਤ ਨੌ ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਨਾਲ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਤੇ ਥੋੜੀ ਦੇਰ ਬਾਅਦ ਹੀ ਲੋਕ ਘਰਾਂ ਵਿੱਚੋਂ ਨਿਕਲ ਕੇ ਚੌਕੀ ਦੇ ਬਾਹਰ ਏ ਇਕੱਠੇ ਹੋਣੇ ਸ਼ੁਰੂ ਹੋ ਗਏ । ਸਥਾਨਕ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਨਿਕਲੇ ਲੋਕਾਂ ਦੀ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਗਈ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਉੱਥੇ ਹੀ ਦੇਰ ਰਾਤ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਹਾਲਾਤਾਂ ਦਾ ਜਾਇਜਾ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੌਕੀ 10 ਦਿਨ ਪਹਿਲਾਂ ਹੀ ਪੁਲਿਸ ਵਲੋਂ ਸੁਰੱਖਿਆ ਕਾਰਨਾਂ ਕਾਰਨ ਇਥੋਂ ਚੌਂਕੀ ਹਟਾਈ ਗਈ ਸੀ। ਵਡਾਲਾ ਬਾਂਗਰ ਚੌਂਕੀ ਮੌਕੇ ‘ਤੇ ਪਹੁੰਚੇ SSP ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ।

error: Content is protected !!