ਪਲਾਂ ਚ ਹੀ ਉੱਜੜ ਗਿਆ ਹੱਸਦਾ ਖੇਡਦਾ ਪਰਿਵਾਰ,ਪਰਿਵਾਰ ਨੇ ਥਾਰ ‘ਚ ਬੈਠ ਕੇ ਨਿਗਲਿਆ ਜ਼ਹਿਰ: ਮਾਂ-ਪਿਓ ਤੇ ਪੁੱਤਰ ਦੀ ਮੌਤ

ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿਚ ਇੱਕ ਪੰਜਾਬੀ ਜੋੜੇ ਨੇ ਆਪਣੇ ਦੋ ਪੁੱਤਰਾਂ ਸਮੇਤ ਥਾਰ ਵਿਚ ਬੈਠ ਕੇ ਜ਼ਹਿਰ ਨਿਗਲ ਲਿਆ। ਇਨ੍ਹਾਂ ਵਿਚ ਮਾਤਾ-ਪਿਤਾ ਅਤੇ ਇੱਕ ਪੁੱਤਰ ਦੀ ਮੌਤ ਹੋ ਗਈ। ਦੂਜੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਰੋਹਤਕ ਪੀਜੀਆਈ ਵਿਚ ਭਰਤੀ ਕਰਵਾਇਆ ਗਿਆ ਹੈ।

ਜੋੜੇ ਨੇ ਜ਼ਹਿਰ ਨਿਗਲਣ ਤੋਂ ਪਹਿਲਾਂ ਸੁਸਾਈਡ ਨੋਟ ਵੀ ਛੱਡਿਆ ਸੀ। ਜਿਸ ਵਿਚ ਖੁਦਕੁਸ਼ੀ ਲਈ ਫਾਈਨਾਂਸਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਵਿਚ ਨਾਰਨੌਲ ਵਿਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦਾ ਪੁੱਤਰ ਵੀ ਸ਼ਾਮਲ ਹੈ। ਇਸ ਵਿਚ ਉਨ੍ਹਾਂ ਨੇ ਮੁਲਜ਼ਮਾਂ ਦੇ 2 ਮੋਬਾਈਲ ਨੰਬਰ ਵੀ ਲਿਖੇ ਹੋਏ ਸਨ।

ਜਾਣਕਾਰੀ ਮੁਤਾਬਕ 48 ਸਾਲਾ ਆਸ਼ੀਸ਼ ਗਰੋਵਰ ਨਾਰਨੌਲ ਦੇ ਮੁਹੱਲਾ ਗੁਰੂਨਾਨਕ ਪੁਰਾ ‘ਚ ਦੁਕਾਨ ਚਲਾਉਂਦਾ ਹੈ। ਐਤਵਾਰ ਰਾਤ ਕਰੀਬ 9 ਵਜੇ ਉਹ ਆਪਣੀ ਪਤਨੀ ਰੁਪਿੰਦਰ ਕੌਰ (44) ਅਤੇ ਬੇਟਿਆਂ ਸੋਨੂੰ (15) ਅਤੇ ਗਗਨ (19) ਨਾਲ ਥਾਰ ਵਿਚ ਰਵਾਨਾ ਹੋ ਗਿਆ। ਇਸ ਤੋਂ ਬਾਅਦ ਆਸ਼ੀਸ਼ ਨੇ ਨੀਰਪੁਰ ਫਲਾਈਓਵਰ ਤੋਂ ਅੱਗੇ ਤੁਰਕੀਵਾਸ ਮੋੜ ਨੇੜੇ ਕਾਰ ਰੋਕ ਲਈ।

ਥਾਰ ਰੋਕਣ ਤੋਂ ਬਾਅਦ ਆਸ਼ੀਸ਼ ਨੇ ਪਹਿਲਾਂ ਆਪਣੇ ਦੋਵਾਂ ਪੁੱਤਰਾਂ ਨੂੰ ਜ਼ਹਿਰ ਖੁਆ ਦਿਤਾ। ਜਦੋਂ ਜ਼ਹਿਰ ਦਾ ਉਸ ਦੇ ਪੁੱਤਰਾਂ ਉੱਤੇ ਅਸਰ ਹੋਣ ਲੱਗਾ ਤਾਂ ਉਸ ਨੇ ਅਤੇ ਉਸ ਦੀ ਪਤਨੀ ਨੇ ਵੀ ਜ਼ਹਿਰ ਨਿਗਲ ਲਿਆ। ਇਸ ਤੋਂ ਬਾਅਦ ਚਾਰੇ ਥਾਰ ਦੇ ਅੰਦਰ ਬੇਹੋਸ਼ ਪਏ ਰਹੇ। ਰਾਤ ਨੂੰ ਲੋਕਾਂ ਨੇ ਦੇਖਿਆ ਕਿ ਥਾਰ ਦੇ ਅੰਦਰ 4 ਲੋਕ ਬੇਹੋਸ਼ ਪਏ ਸਨ। ਉਨ੍ਹਾਂ ਨੇ ਆਵਾਜ਼ ਮਾਰੀ ਪਰ ਕੋਈ ਨਹੀਂ ਉਠਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਉਥੇ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।ਜਦੋਂ ਡਾਕਟਰ ਅਟੇਲੀ ਹਸਪਤਾਲ ਲੈ ਕੇ ਗਏ ਤਾਂ ਦੇਖਿਆ ਕਿ ਮਾਂ ਰੁਪਿੰਦਰ ਕੌਰ ਅਤੇ ਛੋਟੇ ਪੁੱਤਰ ਸੋਨੂੰ ਦੀ ਮੌਤ ਹੋ ਚੁੱਕੀ ਸੀ। ਪਿਤਾ ਆਸ਼ੀਸ਼ ਅਤੇ ਵੱਡੇ ਪੁੱਤਰ ਗਗਨ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਹ ਦੇਖ ਕੇ ਉਨ੍ਹਾਂ ਤੁਰਤ ਉਸ ਨੂੰ ਰੋਹਤਕ ਪੀਜੀਆਈ ਰੈਫ਼ਰ ਕਰ ਦਿਤਾ।ਪਿਤਾ ਆਸ਼ੀਸ਼ ਦੀ ਵੀ ਰੋਹਤਕ ਪੀਜੀਆਈ ਵਿਚ ਮੌਤ ਹੋ ਗਈ। ਜਦਕਿ ਗਗਨ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਆਸ਼ੀਸ਼ ਗਰੋਵਰ ਲਗਜ਼ਰੀ ਲਾਈਫ਼ ਬਤੀਤ ਕਰਦਾ ਸੀ। ਉਸ ਕੋਲ ਥਾਰ ਤੋਂ ਲੈ ਕੇ ਮਹਿੰਗੀਆਂ ਬਾਈਕਾਂ ਵੀ ਸਨ।

ਆਸ਼ੀਸ਼ ਗਰੋਵਰ ਨੇ ਥਾਰ ਵਿੱਚ ਇੱਕ ਸੁਸਾਈਡ ਨੋਟ ਛੱਡਿਆ ਸੀ। ਇਸ ਵਿਚ ਉਨ੍ਹਾਂ ਨੇ ਲਿਖਿਆ – “ਅਸੀਂ ਪੈਸੇ ਉਧਾਰ ਲਏ ਸਨ ਜੋ ਅਸੀਂ ਵਾਪਸ ਨਹੀਂ ਕਰ ਸਕੇ। ਇਹ ਲੋਕ ਸਾਨੂੰ ਹੋਰ ਸਮਾਂ ਨਹੀਂ ਦੇ ਰਹੇ। ਜਿਸ ਕਾਰਨ ਅਸੀਂ ਖੁਦਕੁਸ਼ੀ ਕਰ ਰਹੇ ਹਾਂ। ਸਾਡੀ ਮੌਤ ਦੇ ਲਈ ਅਕਸ਼ੇ ਅਤੇ ਸੋਮਬੀਰ ਜ਼ਿੰਮੇਵਾਰ ਹਨ। ਸੋਮਬੀਰ ਦੇ ਪਿਤਾ ਪੁਲਿਸ ਵਿਚ ਹਨ।”

error: Content is protected !!