ਹੁਣ ਇਹ ਅੜਿੱਕਾ ਵੀ ਖਤਮ ਹੋ ਗਿਆ ਹੈ ਅਤੇ ਇਹ ਤੈਅ ਹੋ ਗਿਆ ਹੈ ਕਿ ਟੀਮ ਇੰਡੀਆ ਕਿਸ ਸ਼ਹਿਰ, ਕੋਲੰਬੋ ਜਾਂ ਦੁਬਈ ਵਿੱਚ ਆਪਣੇ ਮੈਚ ਖੇਡੇਗੀ। ਇੱਕ ਰਿਪੋਰਟ ਮੁਤਾਬਕ ਚੈਂਪੀਅਨਜ਼ ਟਰਾਫੀ ਦੇ ਨਿਰਪੱਖ ਸਥਾਨ ਲਈ ਦੁਬਈ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਕੋਲੰਬੋ ਸੀ PCB ਦੀ ਪਸੰਦ
ਦੁਬਈ ਲਈ ਰਾਜ਼ੀ ਹੋਇਆ PCB
ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਬੋਰਡ ਦੇ ਮੁਖੀ ਮੋਹਸਿਨ ਨਕਵੀ ਨੇ ਇਮੀਰਾਤੀ ਬੋਰਡ ਦੇ ਮੁਖੀ ਸ਼ੇਖ ਨਾਹਯਾਨ ਅਲ ਮੁਬਾਰਕ ਨਾਲ ਗੱਲਬਾਤ ਤੋਂ ਬਾਅਦ ਇਸ ਨੂੰ ਮਨਜ਼ੂਰੀ ਦਿੱਤੀ। ਕੁਝ ਹਫ਼ਤੇ ਪਹਿਲਾਂ ਵੀ ਨਕਵੀ ਨੇ ਦੁਬਈ ਵਿੱਚ ਅਮੀਰਾਤ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਫਾਈਨਲ 9 ਮਾਰਚ ਨੂੰ ਖੇਡਿਆ ਜਾਵੇਗਾ