ਗੁਰਸਿੱਖ ਪਰਿਵਾਰ ਨੂੰ ਨਸ਼ਾ ਰੋਕਣਾ ਪਿਆ ਭਾਰੀ, ਨਸ਼ਾ ਤਸਕਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਗੁਰਸਿੱਖ ਪਰਿਵਾਰ ਨੂੰ ਨਸ਼ਾ ਰੋਕਣਾ ਪਿਆ ਭਾਰੀ, ਨਸ਼ਾ ਤਸਕਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

Punjab, amritsar, crime

ਅੰਮ੍ਰਿਤਸਰ (ਵੀਓਪੀ ਬਿਊਰੋ)

ਮੁਸਤਫਾਬਾਦ ਇਲਾਕੇ ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਕੁਝ ਨੌਜਵਾਨ ਨਸ਼ਾ ਵੇਚਦੇ ਸਨ ਅਤੇ ਉਹਨਾਂ ਦੇ ਬੱਚੇ ਗੁਰਸਿੱਖ ਹਨ ਤੇ ਸਿੱਖੀ ਦੇ ਲਈ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ।

ਜਦੋਂ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਮਨਾ ਕੀਤਾ ਤਾਂ ਉਹਨਾਂ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲਿਜਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਲਾਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਉੱਥੇ ਹੀ ਪੀੜਿਤ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ।

error: Content is protected !!