ਬੈਡਮਿੰਟਨ ਸਟਾਰ PV ਸਿੰਧੂ ਬੱਝੀ ਵਿਆਹ ਦੇ ਬੰਧਨ ‘ਚ
PV sindhu, marriage, badminton

ਦਿੱਲੀ (ਵੀਓਪੀ ਬਿਊਰੋ) ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਐਤਵਾਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਕਾਰੋਬਾਰੀ ਵੈਂਕਟ ਦੱਤਾ ਸਾਈਂ ਨਾਲ ਵਿਆਹ ਕਰ ਲਿਆ। ਇਸ ਵਿਆਹ ਵਿੱਚ ਦੇਸ਼ ਦੇ ਕਈ ਦਿੱਗਜਾਂ ਨੇ ਸ਼ਿਰਕਤ ਕੀਤੀ। ਸਿੰਧੂ ਅਤੇ ਵੈਂਕਟ ਦਾ ਵਿਆਹ ਰਵਾਇਤੀ ਹਿੰਦੂ ਰਸਮ ਨਾਲ ਹੋਇਆ ਸੀ। ਵਿਆਹ ਵਿੱਚ ਸਿਰਫ਼ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਇਸ ਖਾਸ ਮੌਕੇ ‘ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਸਨ ਅਤੇ ਉਨ੍ਹਾਂ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ।

ਸਿੰਧੂ ਨੇ ਵਿਆਹ ਲਈ ਖੂਬਸੂਰਤ ਗੋਲਡਨ ਕਰੀਮ ਰੰਗ ਦੀ ਸਾੜ੍ਹੀ ਪਹਿਨੀ ਸੀ। ਉਸ ਨੇ ਰਵਾਇਤੀ ਲਾਲ ਸਾੜੀ ਦੀ ਬਜਾਏ ਇਹ ਰੰਗ ਚੁਣਿਆ। ਇਸ ਖਾਸ ਮੌਕੇ ‘ਤੇ ਸਿੰਧੂ ਕਾਫੀ ਖੂਬਸੂਰਤ ਲੱਗ ਰਹੀ ਸੀ। ਸਿੰਧੂ ਅਤੇ ਵੈਂਕਟ ਦਾ ਵਿਆਹ ਉਦੈਪੁਰ ਦੇ ਇਕ ਆਲੀਸ਼ਾਨ ਹੋਟਲ ਰਾਫੇਲਸ ‘ਚ ਹੋਇਆ ਸੀ। ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਆਉਣ ਦੀ ਉਮੀਦ ਸੀ ਪਰ ਵਿਆਹ ਨੂੰ ਗੁਪਤ ਰੱਖਿਆ ਗਿਆ ਸੀ।



