ਜੰਮੂ ਕਸ਼ਮੀਰ ਚ ਵੱਡਾ ਹਾਦਸਾ, 300 ਫੁੱਟ ਡੂੰਘੀ ਖਾਈ ਚ ਡਿੱਗੀ ਫੋਜ਼ ਦੀ ਗੱਡੀ, 5 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਮੇਂਢਰ ‘ਚ ਕੰਟਰੋਲ ਰੇਖਾ ਨੇੜੇ ਫੌਜ ਦਾ ਇਕ ਵਾਹਨ ਖਾਈ ‘ਚ ਡਿੱਗ ਗਿਆ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਵਾਹਨ ‘ਚ ਸਵਾਰ ਕਈ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹਨ।ਭਾਰਤੀ ਫੌਜ ਦਾ ਇਹ ਵਾਹਨ ਪੁਣਛ ਦੇ ਮੇਂਢਰ ‘ਚ 150 ਫੁੱਟ ਡੂੰਘੀ ਖਾਈ ‘ਚ ਡਿੱਗ ਗਿਆ। ਇਸ ਗੱਡੀ ‘ਤੇ ਕੁੱਲ 18 ਜਵਾਨ ਸਵਾਰ ਸਨ, ਜਿਨ੍ਹਾਂ ‘ਚੋਂ 6 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਸਨ, ਜੋ ਕੰਟਰੋਲ ਰੇਖਾ (LOC) ਵੱਲ ਜਾ ਰਹੇ ਸਨ। ਫੌਜ ਨੇ ਜਵਾਨਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਹ ਹਾਦਸਾ ਨੀਲਮ ਹੈੱਡਕੁਆਰਟਰ ਤੋਂ ਬਲਨੋਈ ਘੋਰਾ ਚੌਕੀ ਵੱਲ ਜਾ ਰਹੇ 11 ਐਮਐਲਆਈ ਦੇ ਫੌਜੀ ਵਾਹਨ ਨਾਲ ਵਾਪਰਿਆ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਘੋਰਾ ਪੋਸਟ ਨੇੜੇ ਵਾਪਰਿਆ। ਹਾਦਸੇ ਦਾ ਕਾਰਨ ਵਾਹਨ ਦਾ ਕੰਟਰੋਲ ਗੁਆਉਣਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਗੱਡੀ 150 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਘਟਨਾ ‘ਚ ਹੁਣ ਤੱਕ ਪੰਜ ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ, ਜ਼ਖਮੀ ਸੈਨਿਕਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਮੈਡੀਕਲ ਸੁਵਿਧਾਵਾਂ ‘ਚ ਲਿਜਾਇਆ ਜਾ ਰਿਹਾ ਹੈ।

ਕਈ ਸੈਨਿਕਾਂ ਦੀ ਹਾਲਤ ਗੰਭੀਰ

ਇਸ ਹਾਦਸੇ ‘ਚ 10 ਤੋਂ ਵੱਧ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿਚ ਅਜੇ ਵੀ ਕਈ ਜਵਾਨ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫੌਜ ਦੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਜ਼ਖਮੀ ਫੌਜੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਅਜਿਹਾ ਹੀ ਹਾਦਸਾ ਪਿਛਲੇ ਮਹੀਨੇ ਵੀ ਵਾਪਰਿਆ ਸੀ

ਅਜਿਹਾ ਹੀ ਹਾਦਸਾ ਜੰਮੂ-ਕਸ਼ਮੀਰ ‘ਚ ਪਿਛਲੇ ਮਹੀਨੇ ਵੀ ਵਾਪਰਿਆ ਸੀ, ਜਿਸ ‘ਚ ਫੌਜ ਦੇ ਇਕ ਜਵਾਨ ਦੀ ਜਾਨ ਚਲੀ ਗਈ ਸੀ ਅਤੇ ਹੋਰ ਜ਼ਖਮੀ ਹੋ ਗਏ ਸਨ। ਇਹ ਹਾਦਸਾ 4 ਨਵੰਬਰ ਨੂੰ ਕਾਲਾਕੋਟ ਦੇ ਪਿੰਡ ਬਡੋਗ ਨੇੜੇ ਵਾਪਰਿਆ। ਇਸ ‘ਚ ਨਾਇਕ ਬਦਰੀਲਾਲ ਅਤੇ ਕਾਂਸਟੇਬਲ ਜੈ ਪ੍ਰਕਾਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

error: Content is protected !!