ਜਾਣਕਾਰੀ ਅਨੁਸਾਰ, ਇਹ ਹਾਦਸਾ ਭਾਮਸਰਾ ਪਿੰਡ ਬਾਵਲਾ-ਬਗੋਦਰਾ ਮੁੱਖ ਮਾਰਗ ’ਤੇ ਹੋਇਆ ਹੈ। ਇਸ ਪਿੰਡ ਨੇੜੇ ਬਾਵਲਾ ਵੱਲ ਜਾ ਰਹੇ ਕੱਪੜਿਆਂ ਨਾਲ ਭਰੇ ਟਰੱਕ ਦਾ ਟਾਇਰ ਫਟ ਗਿਆ।
ਟਾਇਰ ਫਟਣ ਕਾਰਨ ਟਰੱਕ ਬਾਵਲਾ ਤੋਂ ਬਗੋਦਰਾ ਜਾ ਰਹੇ ਦੂਜੇ ਟਰੱਕ ਨਾਲ ਟਕਰਾ ਗਿਆ। ਦੋ ਹੋਰ ਵਾਹਨ ਵੀ ਟੱਕਰ ਵਿੱਚ ਸ਼ਾਮਲ ਸਨ। ਟੱਕਰ ਤੋਂ ਬਾਅਦ ਗੱਡੀਆਂ ਨੂੰ ਅੱਗ ਲੱਗ ਗਈ। ਘਟਨਾ ਤੋਂ ਬਾਅਦ ਸਥਾਨਕ ਲੋਕ ਦੌੜ ਕੇ ਆਏ ਅਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਹਾਦਸੇ ਤੋਂ ਬਾਅਦ ਗੱਡੀਆਂ ਨੂੰ ਲੱਗੀ ਅੱਗ
ਹਾਲਾਂਕਿ ਅੱਗ ਦੀ ਲਪੇਟ ‘ਚ ਆ ਕੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਤਿੰਨ ਹੋਰ ਲੋਕ ਗੰਭੀਰ ਰੂਪ ‘ਚ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।