ਪੰਚਾਇਤ ਨੇ ਪਾਇਆ ਮਸੀਹੀ ਭਾਈਚਾਰੇ ਖਿਲਾਫ ਮਤਾ, ਕ੍ਰਿਸ਼ਚਨ ਕਹਿੰਦੇ-ਵੋਟਾਂ ਦੀ ਰੰਜਿਸ਼ ਕੱਢੀ ਜਾ ਰਹੀ

ਪੰਚਾਇਤ ਨੇ ਪਾਇਆ ਮਸੀਹੀ ਭਾਈਚਾਰੇ ਖਿਲਾਫ ਮਤਾ, ਕ੍ਰਿਸ਼ਚਨ ਕਹਿੰਦੇ-ਵੋਟਾਂ ਦੀ ਰੰਜਿਸ਼ ਕੱਢੀ ਜਾ ਰਹੀ

Punjab latest news

 

ਵੀਓਪੀ ਬਿਊਰੋ –
ਤਰਨਤਾਰਨ ਦੇ ਪਿੰਡ ਸੰਘਰ ਕੋਟ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਪੰਚਾਇਤ ਨੇ ਮਤਾ ਪਾਇਆ ਸੀ ਕਿ ਪਿੰਡ ਵਾਸੀ ਮਸੀਹੀ ਭਾਇਚਾਰੇ ਦੇ ਨਾਲ ਨਹੀਂ ਹੈ ਅਤੇ ਇਸ ਦੌਰਾਨ ਕਈ ਰੋਕਾਂ ਵੀ ਮਸੀਹੀ ਭਾਈਚਾਰੇ ਉੱਪਰ ਲਾਈਆਂ ਗਈਆਂ ਸਨ।

ਬੀਤੀ ਦਿਨੀਂ ਤਰਨਤਾਰਨ ਦੇ ਪਿੰਡ ਸੰਘਰ ਕੋਟ ਦੀ ਪੰਚਾਇਤ ਦੀ ਮਸੀਹੀ ਭਾਈਚਾਰੇ ਖਿਲਾਫ਼ ਪਾਏ ਮੱਤਿਆਂ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਮਸੀਹ ਭਾਈਚਾਰੇ ਖਿਲਾਫ਼ ਕੁੱਝ ਮਤੇ ਪਾਏ ਸਨ, ਜਿਸ ਕਾਰਨ ਪਿੰਡ ਚਰਚਾ ਵਿੱਚ ਸੀ। ਇਸੇ ਹੀ ਵੀਡੀਓ ਨੂੰ ਲੈ ਕੇ ਮਸੀਹੀ ਭਾਈਚਾਰੇ ਅਤੇ ਕ੍ਰਿਚਣ ਗਲੋਬਲ ਐਕਸ਼ਨ ਕਮੇਟੀ ਦੀ ਪਾਸਟਰ ਬੀਬੀ ਹਰਵਿੰਦਰ ਕੌਰ ਨੇ ਦੱਸਿਆ ਕਿ ਇਹ ਸਾਰੇ ਮਤੇ ਸਿਰਫ਼ ਪੰਚਾਇਤੀ ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਹੀ ਪਾਏ ਗਏ ਹਨ।

ਉਹਨਾਂ ਕਿਹਾ ਕਿ ਪਹਿਲਾਂ 25 ਦਸੰਬਰ ਨੂੰ ਸ਼ੋਭਾ ਯਾਤਰਾ ਪਿੰਡ ਵਿਚ ਕੱਢੀ ਜਾਂਦੀ ਸੀ ਪਰ ਇਸ ਵਾਰ ਜਾਣਬੁਝ ਕੇ ਕੁੱਝ ਬੰਦਿਆ ਨੇ ਸਾਡੇ ਖਿਲਾਫ਼ ਇਹ ਮਤੇ ਪਾਏ ਹਨ, ਜਿਸ ਕਾਰਨ ਸਾਡੀ ਕ੍ਰਿਸ਼ਚਣ ਗਲੋਬਲ ਐਕਸ਼ਨ ਕਮੇਟੀ ਨੇ ਇਨਸਾਫ਼ ਲਈ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ।

error: Content is protected !!