ਘੋੜੀਆਂ ਰੱਖਣ ਦੇ ਸ਼ੌਂਕੀ ਮੁੰਡਿਆਂ ਨੇ ਘੋੜੀ ਖਰੀਦਣ ਲਈ ਲੁੱਟੀ ਬੈਂਕ
ਵੀਓਪੀ ਬਿਊਰੋ – Punjab, crime, ajab gajab

ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸ਼ੌਂਕ ਪੂਰੇ ਕਰਨ ਲਈ ਕਾਨੂੰਨ ਹੀ ਆਪਣੇ ਹੱਥ ਵਿੱਚ ਲੈ ਲਵੋ। ਅਜਿਹਾ ਹੀ ਸ਼ੌਂਕ ਪੂਰਾ ਕਰਨ ਲਈ ਇੱਕ ਨੌਜਵਾਨ ਨੇ ਕਾਨੂੰਨ ਨੂੰ ਤਾਂ ਆਪਣੇ ਹੱਥਾਂ ਵਿੱਚ ਲਿਆ ਹੈ, ਉੱਪਰੋ ਅਜਿਹੀ ਬਦਨਾਮੀ ਖੱਟੀ, ਜੋ ਉਸ ਦੇ ਪਰਿਵਾਰ ਦਾ ਵੀ ਸਿਰ ਨੀਵਾਂ ਕਰ ਦੇਵੇ।
ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ ਹੁੰਦੇ ਹਨ ਅਤੇ ਪੰਜਾਬੀ ਆਪਣੇ ਸ਼ੌਂਕ ਲਈ ਜਾਨੇ ਜਾਂਦੇ ਹਨ ਪਰ ਤਰਨਤਾਰਨ ਦੇ ਦੋ ਨੌਜਵਾਨਾਂ ਨੇ ਆਪਣੇ ਸ਼ੌਂਕ ਖਾਤਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ HDFC ਬੈਂਕ ਦੇ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਤਕ ਨੌਜਵਾਨਾਂ ਨੇ 3 ਲੱਖ ਤੋਂ ਵੱਧ ਦੀ ਲੁੱਟ ਕੀਤੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ।




