ਹਾਈਵੇ ‘ਤੇ ਖੜ੍ਹੀ ਟਰੈਕਟਰ-ਟਰਾਲੀ ਹੇਠਾਂ ਵੜੀ ਕਾਰ, ਕਾਰ ‘ਚ ਸਵਾਰ ਸਨ ਪਤੀ-ਪਤਨੀ

ਹਾਈਵੇ ‘ਤੇ ਖੜ੍ਹੀ ਟਰੈਕਟਰ-ਟਰਾਲੀ ਹੇਠਾਂ ਵੜੀ ਕਾਰ, ਕਾਰ ‘ਚ ਸਵਾਰ ਸਨ ਪਤੀ-ਪਤਨੀ

ਵੀਓਪੀ ਬਿਊਰੋ – ਫਾਜ਼ਿਲਕਾ ਦੇ ਫਿਰੋਜ਼ਪੁਰ ਹਾਈਵੇ ‘ਤੇ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਫਲਾਈਓਵਰ ‘ਤੇ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਦੇ ਜਾਮ ਕਾਰਨ ਸੜਕ ‘ਤੇ ਖੜ੍ਹੀ ਇਕ ਕਾਰ ਟਰੈਕਟਰ ਟਰਾਲੀ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਕਾਰ ‘ਚ ਸਵਾਰ ਰੋਡਵੇਜ਼ ਕਰਮਚਾਰੀ ਅਤੇ ਉਸ ਦੀ ਪਤਨੀ ਜ਼ਖਮੀ ਹੋ ਗਈ। ਪੁਲਿਸ ਨੇ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਫਾਜ਼ਿਲਕਾ ਸਿਟੀ ਥਾਣਾ ਦੇ ਪੁਲਿਸ ਅਧਿਕਾਰੀ ਓਮਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ‘ਤੇ ਫਲਾਈਓਵਰ ‘ਤੇ ਇਕ ਟਰੈਕਟਰ ਟਰਾਲੀ ਜਾ ਰਹੀ ਸੀ ਜਾਮ ਲੱਗਣ ਕਾਰਨ ਡਰਾਈਵਰ ਨੇ ਟਰੈਕਟਰ ਟਰਾਲੀ ਸੜਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ। ਉਦੋਂ ਪਿੱਛੇ ਤੋਂ ਆ ਰਹੀ ਕਾਰ ਟਰਾਲੀ ਨਾਲ ਟਕਰਾ ਗਈ।

ਹਾਦਸੇ ਦੌਰਾਨ ਪਿੰਡ ਸਜਰਾਣਾ ਤੋਂ ਸਤਿਸੰਗ ਕਰਕੇ ਵਾਪਸ ਪਰਤ ਰਹੇ ਕਾਰ ਚਾਲਕ ਰੋਡਵੇਜ਼ ਮੁਲਾਜ਼ਮ ਪਵਨ ਕੁਮਾਰ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ, ਫਿਲਹਾਲ ਪੁਲਿਸ ਨੇ ਟਰੈਕਟਰ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!