ਜ਼ਖ਼ਮੀ ਦੀ ਪਛਾਣ ਸਦਰ ਥਾਣਾ ਖੇਤਰ ਦੇ ਪਿੰਡ ਮਿਆਣੀ ਬਸਤੀ ਦੇ ਰਹਿਣ ਵਾਲੇ ਮਨਜੀਤ ਵਜੋਂ ਹੋਈ ਹੈ। ਹਸਪਤਾਲ ਵਿਚ ਦਾਖ਼ਲ ਮਨਜੀਤ ਨੇ ਆਪਣੇ ਜਵਾਈ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਜ਼ਖ਼ਮੀ ਮਨਜੀਤ ਸਿੰਘ ਨੇ ਦਸਿਆ ਕਿ ਉਸ ਦੇ ਜਵਾਈ ਨੇ ਉਸ ‘ਤੇ ਟਰੈਕਟਰ ਚੜ੍ਹਾ ਦਿਤਾ, ਜਿਸ ਕਾਰਨ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਉਸ ਦਾ ਦੋਸ਼ ਹੈ ਕਿ ਕਰੀਬ ਦੋ ਸਾਲ ਪਹਿਲਾਂ ਉਸ ਨੇ ਆਪਣੇ ਜਵਾਈ ਨੂੰ ਟਰੈਕਟਰ ਟਰਾਲੀ ਦਿਤੀ ਸੀ ਤਾਂ ਜੋ ਉਹ ਇਸ ਨੂੰ ਚਲਾ ਕੇ ਕਾਰੋਬਾਰ ਕਰ ਸਕੇ ਅਤੇ ਦੋ ਵਕਤ ਦੀ ਰੋਟੀ ਕਮਾ ਸਕੇ।
ਹੁਣ ਉਨ੍ਹਾਂ ਨੇ ਉਸ ਤੋਂ ਉਸ ਦਾ ਹਿਸਾਬ ਮੰਗਿਆ ਗਿਆ ਅਤੇ ਕਿਹਾ ਕਿ ਹੁਣ ਉਨ੍ਹਾਂ ਨੂੰ ਵੀ ਕੁਝ ਖ਼ਰਚ ਪਾਣੀ ਦਿਤਾ ਜਾਵੇ। ਜਿਸ ਨੂੰ ਦੇਣ ਤੋਂ ਉਸ ਦੇ ਜਵਾਈ ਨੇ ਇਨਕਾਰ ਕਰ ਦਿਤਾ ਅਤੇ ਜਦੋਂ ਉਹ ਟਰੈਕਟਰ ਟਰਾਲੀ ਲੈ ਕੇ ਜਾਣ ਲੱਗਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਸ ਨੇ ਸਹੁਰੇ ਉੱਤੇ ਟਰੈਕਟਰ ਚੜ੍ਹਾ ਦਿਤਾ।
ਫਿਲਹਾਲ ਡਾਕਟਰਾਂ ਦੁਆਰਾ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ ਗਈ ਹੈ। ਮਨਜੀਤ ਸਿੰਘ ਨੇ ਆਪਣੇ ਜਵਾਈ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।