ਅਜਿਹਾ ਹੀ ਇਕ ਹਾਦਸਾ ਨਵਾਂਸ਼ਹਿਰ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਨਾਲ ਵਾਪਰਿਆ ਹੈ।ਨਵਾਂਸ਼ਹਿਰ ਦੇ ਰਹਿਣ ਵਾਲੇ ਹਰਸ਼ਪ੍ਰਸੀਤ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ। ਉਹ ਮਹਿਜ਼ 21 ਸਾਲਾਂ ਦਾ ਸੀ। ਹਰਸ਼ਪ੍ਰੀਤ ਸਿੰਘ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉਥੇ ਜਾ ਕੇ ਦਸਬੰਰ ਵਿਚ ਉਸ ਨੇ ਆਪਣੀ ਡਿਗਰੀ ਵੀ ਪੂਰੀ ਕਰ ਲਈ ਸੀ।
ਇਸੇ ਖੁਸ਼ੀ ਨੂੰ ਮਨਾਉਣ ਲਈ ਹਰਸ਼ਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਘੁੰਮਣ ਲਈ ਜਾਂਦਾ ਹੈ ਤੇ ਆਪਣੀ ਹੀ ਗੱਡੀ ਦੇ ਸਨਰੂਫ ਵਿਚੋਂ ਨਿਕਲ ਕੇ ਬਾਹਰ ਡਿੱਗ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਦੇ ਸਿਰ ਉਤੇ ਸੱਟ ਲੱਗਦੀ ਹੈ ਤੇ ਮੌਕੇ ਉਤ ਹੀ ਮੌਤ ਹੋ ਜਾਂਦੀ ਹੈ।
ਦੱਸ ਦੇਈਏ ਕਿ ਹਰਸ਼ਪ੍ਰੀਤ ਸਿੰਘ ਨਵਾਂਸ਼ਹਿਰ ਦੇ ਪਿੰਡ ਮਜਾਰਾ ਨੌ ਆਬਾਦ ਦਾ ਰਹਿਣ ਵਾਲਾ ਸੀ। ਉਸ ਨੇ ਬੰਗਾ ਦੇ ਇਕ ਕਾਲਜ ਵਿਚੋਂ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਅਜੇ 2 ਸਾਲ ਪਹਿਲਾਂ ਹੀ ਉਹ ਕੈਨੇਡਾ ਗਿਆ ਸੀ। ਦਸੰਬਰ ਵਿਚ ਉਸ ਨੇ ਟੋਰਾਂਟੋ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਇਸੇ ਖੁਸ਼ੀ ਵਿਚ ਉਹ ਟੋਰਾਂਟੋ ਦੇ ਸਰੀ ਸ਼ਹਿਰ ਵਿਚ ਘੁੰਮਣ ਲਈ ਜਾਂਦਾ ਹੈ।
ਹਰਸ਼ਪ੍ਰੀਤ ਸਿੰਘ ਆਪਣੇ 4 ਦੋਸਤਾਂ ਨਾਲ ਘੁੰਮਣ ਜਾਂਦਾ ਹੈ ਤੇ ਰਸਤੇ ਵਿਚ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ, ਜਿਸ ਵਿਚ ਦਰਦਨਾਕ ਤਰੀਕੇ ਨਾਲ ਹਰਸ਼ਪ੍ਰੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਗੱਡੀ ਦੀ ਸਨਰੂਫ ਵਿਚੋਂ ਨਿਕਲ ਕੇ ਹਰਸ਼ਪ੍ਰੀਤ ਸਿੰਘ ਬਾਹਰ ਡਿੱਗ ਜਾਂਦਾ ਹੈ ਤੇ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ।#1 PS4 Emulator for Windows
Visit Us Now !
WhatsApp us