ਰਿੰਗ ਸੈਰੇਮਨੀ ਤੋਂ ਘਰ ਪਰਤ ਰਹੇ ਮੁੰਡੇ ਨਾਲ ਦਰਦਨਾਕ ਹਾਦਸਾ, ਪਰਾਲੀ ਵਾਲੀ ਟਰਾਲੀ ਚ ਫਸੀ ਕਾਰ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਪਰਾਲੀ ਨਾਲ ਭਰੀ ਟਰਾਲੀ ਦੀ ਖੁੱਲ੍ਹੀ ਹੁੱਕ ਵਿਚ ਕਾਰ ਫਸ ਗਈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਕਿਸੇ ਦੇ ਰਿੰਗ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਸੀ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਆਰ. ਪੀ. ਸ਼ਰਮਾ ਵਜੋਂ ਹੋਈ ਹੈ ਤੇ ਉਹ ਰੇਲਵੇ ਕਰਮਚਾਰੀ ਸੀ। ਹਾਦਸਾ ਬੀਤੀ ਸ਼ਾਮ 7 ਵਜੇ ਵਾਪਰਿਆ।

ਆਰ. ਪੀ. ਸ਼ਰਮਾ ਸ਼ੇਖੂਪੁਰ ਕੋਲ ਸਾਹਮਣੇ ਤੋਂ ਆ ਰਹੀ ਪਰਾਲੀ ਨਾਲ ਪਰਾਲੀ ਨਾਲ ਭਰੀ ਟਰਾਲੀ ਦੀ ਖੁੱਲ੍ਹੀ ਹੋਈ ਹੁੱਕ ਉਸ ਦੀ ਕਾਰ ਦੇ ਸਾਈਡ ਸ਼ੀਸ਼ੇ ਵਿਚ ਫਸ ਗਈ ਜਿਸ ਨਾਲ ਕਾਰ ਪਲਟ ਗਈ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਕਾਰ ਵਿਚ ਸਵਾਰ ਇਕ ਹੋਰ ਯਾਤਰੀ ਰਮੇਸ਼ ਕੁਮਾਰੀ ਦੇ ਮਾਮੂਲੀ ਸੱਟਾਂ ਆਈਆਂ ਹਨ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਕਾਰ ਤੇ ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।

ਮ੍ਰਿਤਕ ਹਰਗੋਬਿੰਦ ਨਗਰ ਵਿਚ ਰੇਲ ਕੋਚ ਫੈਕਟਰੀ ਦੇ ਸਾਹਮਣੇ ਰਹਿੰਦਾ ਸੀ ਤੇ ਆਪਣੇ ਇਕ ਜਾਣਕਾਰ ਦੀ ਧੀ ਦੀ ਰਿੰਗ ਸੈਰੇਮਨੀ ਤੋਂ ਵਾਪਸ ਪਰਤ ਰਿਹਾ ਸੀ।

error: Content is protected !!