ਕੁਲਚੇ-ਛੋਲੇ ਦੀ ਰੇਹੜੀ ਲਗਾ ਕੇ ਵੇਚ ਰਿਹਾ ਸੀ ਚਾਇਨਾ ਡੋਰ, ਪੁਲਿਸ ਨੇ ਲਿਆ ਅੜਿੱਕੇ

ਕੁਲਚੇ-ਛੋਲੇ ਦੀ ਰੇਹੜੀ ਲਗਾ ਕੇ ਵੇਚ ਰਿਹਾ ਸੀ ਚਾਇਨਾ ਡੋਰ, ਪੁਲਿਸ ਨੇ ਲਿਆ ਅੜਿੱਕੇ

Punjab, jalandhar, china dor

ਜਲੰਧਰ (ਵੀਓਪੀ ਬਿਊਰੋ) ਚਾਇਨਾ ਡੋਰ ਇਸ ਸਮੇਂ ਇੰਨੀ ਖਤਰਨਾਕ ਹੋ ਚੁੱਕੀ ਹੈ ਕਿ ਆਏ ਦਿਨ ਲੋਕਾਂ ਦੇ ਜ਼ਖਮੀ ਹੋਣ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਹਨ। ਇਸ ਦੇ ਨਾਲ ਹੀ ਚਾਇਨਾ ਡੋਰ ਦੇ ਨਾਲ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਜਲੰਧਰ ਜ਼ਿਲ੍ਹੇ ਦੇ ਕਸਬਾ ਅਪਰਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇੱਥੇ ਇੱਕ ਸ਼ਖਸ ਕੁਲਚੇ-ਛੋਲੇ ਵੇਚਣ ਦੀ ਰੇਹੜੀ ਲਾ ਕੇ ਪੁਲਿਸ ਨੂੰ ਧੋਖਾ ਦਿੰਦੇ ਹੋਏ ਚਾਇਨਾ ਡੋਰ ਵੇਚ ਰਿਹਾ ਸੀ।

ਚੌਂਕੀ ਇੰਚਾਰਜ ਅਪਰਾ ਸਬ-ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨੀ ਚਾਇਨਾ ਡੋਰ ਖਿਲਾਫ ਕੀਤੇ ਸਰਚ ਆਪਰੇਸ਼ਨ ਮੌਕੇ ਉਨਾਂ ਨੇ ਇੱਕ ਰਾਮੂ ਨਾਂ ਦੇ ਵਿਅਕਤੀ ਨੂੰ ਚਾਇਨਾ ਡੋਰ ਦੇ ਦਰਜਨ ਦੇ ਕਰੀਬ ਗੱਟੂਆਂ ਸਣੇ ਕਾਬੂ ਕੀਤਾ। ਜੋ ਅਪਰਾ ਵਿਖੇ ਕੁਲਚੇ-ਛੋਲੇ ਵੇਚਣ ਦੀ ਆੜ ਚਾਇਨਾ ਡੋਰ ਵੇਚ ਕਿ ਆਪਣਾ ਗੋਰਖ ਧੰਦਾ ਚਲਾ ਰਿਹਾ ਸੀ ਮੋਟੇ ਰੁਪਏ ਕਮਾ ਰਿਹਾ ਸੀ।

ਇਹ ਵੀ ਪਤਾ ਲੱਗਾ ਕਿ ਵਿਅਕਤੀ ਵਲੋਂ ਖੂਨੀ ਡੋਰ ਦੀ ਸਪਲਾਈ ਵੀ ਦਿੱਤੀ ਜਾਂਦੀ ਸੀ ਤੇ ਸਸਤੇ ਭਾਅ 150 ਰੁਪਏ ਪ੍ਰਤੀ ਗੱਟੂ ਖਰੀਦ ਕੇ 500 ਤੋਂ 700 ਰੁਪਏ ਤੱਕ ਵੇਚ ਰਿਹਾ ਸੀ, ਜਿਸ ਨੂੰ ਪੁਲਿਸ ਨੇ ਹੁਣ ਦਬੋਚਿਆ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।

error: Content is protected !!