ਜਲੰਧਰ ਸਣੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ‘ਚ ਹੁਣ ਚੰਡੀਗੜ੍ਹ ਵਾਂਗ ਹੋਣਗੇ ਆਨਲਾਈਨ ਚਲਾਨ, CCTV ਤਿਆਰ

ਜਲੰਧਰ ਸਣੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ‘ਚ ਹੁਣ ਚੰਡੀਗੜ੍ਹ ਵਾਂਗ ਹੋਣਗੇ ਆਨਲਾਈਨ ਚਲਾਨ, CCTV ਤਿਆਰ

Chandigarh, online challan, Punjab

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਵਿੱਚ ਟਰੈਫਿਕ ਨਿਯਮ ਕਾਫੀ ਸਖਤ ਹਨ। ਚੰਡੀਗੜ੍ਹ ਵਿੱਚ ਵਾਹਨ ਚਾਲਕ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ, ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਆਨਲਾਈਨ ਤਰੀਕੇ ਦੇ ਨਾਲ ਹੀ ਚਲਾਨ ਕੱਟਿਆ ਜਾਂਦਾ ਹੈ। ਇਸ ਲਈ ਵਾਹਨ ਚਾਲਕ ਵੀ ਚੰਡੀਗੜ੍ਹ ਵਿੱਚ ਕਾਫੀ ਸਹਿਜਤਾ ਦੇ ਨਾਲ ਆਪਣੇ ਵਾਹਨ ਚਲਾਉਂਦੇ ਹਨ ਅਤੇ ਕਿਸੇ ਵੀ ਤਰਹਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਚਦੇ ਹਾਂ।

ਇਸੇ ਲਈ ਚੰਡੀਗੜ੍ਹ ਟਰੈਫਿਕ ਨਿਯਮਾਂ ਦੇ ਮਾਮਲੇ ਵਿੱਚ ਅਵੱਲ ਮੰਨਿਆ ਗਿਆ ਹੈ। ਹੁਣ ਇਸੇ ਦੀ ਤਰਜ਼ ‘ਤੇ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਵੀ ਟਰੈਫਿਕ ਨਿਯਮ ਸਖਤ ਹੋਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਲੁਧਿਆਣਾ ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਵੀ ਹੁਣ ਚੰਡੀਗੜ੍ਹ ਵਾਂਗ ਹੀ ਆਨਲਾਈਨ ਚਲਾਨ ਕੱਟੇ ਜਾਣਗੇ। ਇਸ ਦੇ ਲਈ ਟਰੈਫਿਕ ਪੁਲਿਸ ਵੱਲੋਂ ਹਰ ਚੌਂਕ ਚੁਰਾਹੇ ਵਿੱਚ ਸੀਸੀਟੀਵੀ ਲਗਾ ਦਿੱਤੇ ਗਏ ਹਨ ਅਤੇ ਸੀਸੀਟੀਵੀ ਜਰੀਏ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਤਹਿਤ ਜੋ ਪਹਿਲੇ ਟਰਾਇਲ ਟਰੈਵਲ ਪੁਲਿਸ ਨੇ ਕੀਤੇ ਹਨ ਉਹ ਸਫਲ ਹੋਏ ਹਨ।

ਇਸ ਤੋਂ ਬਾਅਦ ਉਹ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਮੋਹਾਲੀ ਵਿੱਚ ਵੀ ਚੰਡੀਗੜ੍ਹ ਵਾਂਗ ਹੀ ਆਨਲਾਈਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਦੇ ਨਾਲ ਵਾਹਨ ਚਾਲਕ ਹੁਣ ਅੱਗੇ ਤੋਂ ਸਾਵਧਾਨ ਹੋ ਕੇ ਰਹਿਣਗੇ ਇਸ ਦੇ ਨਾਲ ਦੁਰਘਟਨਾਵਾਂ ਵਿੱਚ ਵੀ ਕਾਫੀ ਕਮੀ ਆਵੇਗੀ ਅਤੇ ਟਰੈਫਿਕ ਸੁਝਾਊ ਢੰਗ ਨਾਲ ਚੱਲੇਗੀ। ਇਹ ਸਾਰੀ ਪ੍ਰੀਕਿਰਿਆ 26 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ।

error: Content is protected !!