ਗਰਲਫ੍ਰੈਂਡ ਲਈ ਸਾਈਕਲ ‘ਤੇ ਬੈਂਕ ਲੁੱਟਣ ਪਹੁੰਚਿਆ ਵਿਦਿਆਰਥੀ, ਅਗਲਿਆਂ ਫੜ ਕੇ ਰੱਸੀ ਨਾਲ ਬੰਨ੍ਹ’ਤਾ
ਯੂ.ਪੀ. (ਵੀਓਪੀ ਬਿਊਰੋ) UP, bank loot, cricket ਕਾਨਪੁਰ ਦੀ ਘਾਟਮਪੁਰ ਪੁਲਿਸ ਨੇ ਬੈਂਕ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਬੀ.ਐੱਸ.ਸੀ. ਤੀਜੇ ਸਾਲ ਦੇ ਵਿਦਿਆਰਥੀ ਲਵੀਸ਼ ਮਿਸ਼ਰਾ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇੱਕ ਵਾਰ ਫਿਰ ਉਸ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਉਸਨੂੰ ਪੁੱਛਿਆ ਕਿ ਉਹ ਸਾਈਕਲ ‘ਤੇ ਬੈਂਕ ਲੁੱਟਣ ਕਿਉਂ ਆਇਆ ਸੀ? ਇਸ ‘ਤੇ ਲਵਿਸ਼ ਨੇ ਤੁਰੰਤ ਜਵਾਬ ਦਿੱਤਾ ਕਿ ਜੇ ਉਹ ਮੋਟਰਸਾਈਕਲ ਰਾਹੀਂ ਆਇਆ ਹੁੰਦਾ, ਤਾਂ ਉਹ ਨੰਬਰ ਤੋਂ ਫੜਿਆ ਜਾਂਦਾ, ਇਸ ਲਈ ਉਹ ਸਾਈਕਲ ਰਾਹੀਂ ਆਇਆ ਸੀ। ਜਦੋਂ ਉਹ ਪੁਲਿਸ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਤਾਂ ਕਈ ਨਵੇਂ ਤੱਥ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੂੰ ਲਵਿਸ਼ ਦਾ ਮੈਡੀਕਲ ਚੈੱਕ-ਅੱਪ ਕਰਵਾਉਣ ਲਈ ਵੀ ਕਿਹਾ ਗਿਆ ਹੈ।





