ਕੁੜੀ ਤੋਂ ਮੋਬਾਈਲ ਖੋਹਦਿਆਂ ਝਪਟਮਾਰ ਨੇ ਦੂਰ ਤੱਕ ਘੜੀਸਿਆ, ਪੁਲਿਸ ਦੀ ਗ੍ਰਿਫ਼ਤ ‘ਚ ਹੁਣ ਤੁਰ ਰਿਹਾ ਲੰਗੜਾ ਕੇ
Punjab, ludhiana, crime
ਵੀਓਪੀ ਬਿਊਰੋ- ਲੁਧਿਆਣਾ ਪੰਜਾਬ ਵਿੱਚ ਲੁੱਟ-ਖੋਹ ਹੁਣ ਆਮ ਗੱਲ ਹੋ ਗਈ ਹੈ। ਕੁਝ ਸਮਾਨ ਤੇ ਪੈਸਿਆਂ ਦੀ ਖਾਤਿਰ ਲੁਟੇਰੇ ਤੇ ਝਪਟਮਾਰ ਕਿਸੇ ਦੀ ਜਾਨ ਤਕ ਦੇ ਵੈਰੀ ਬਣ ਜਾਂਦੇ ਹਨ। ਹੁਣ ਇਕ ਘਟਨਾ ਸਾਹਮਣੇ ਆਈ ਹੈ ਸਨਅਤੀ ਨਗਰੀ ਲੁਧਿਆਣਾ ਤੋਂ, ਜਿੱਥੇ ਇੱਕ ਸਕੂਟੀ ਸਵਾਰ ਝਪਟਮਾਰ ਨੇ ਇੱਕ ਕੁੜੀ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਝਪਟਮਾਰ ਨੂੰ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਬੀਤੇ ਕੁਝ ਦਿਨ ਪਹਿਲਾਂ ਪੈਦਲ ਜਾ ਰਹੀ ਇੱਕ ਲੜਕੀ ਕੋਲੋਂ ਇੱਕ ਸਨੈਚਰ ਵੱਲੋਂ ਫੋਨ ਖੋਹਣ ਦੇ ਚੱਕਰ ਵਿੱਚ ਉਸਦੀ ਜਾਨ ਹੀ ਆਫਤ ਵਿੱਚ ਪਾ ਦਿੱਤੀ ਗਈ।






