ਜਲੰਧਰ ‘ਚ ਵੱਡੀ ਵਾਰਦਾਤ, ਕਾਰ ਸਵਾਰ ‘ਤੇ ਬਾਈਕ ਸਵਾਰਾਂ ਨੇ ਕਰ’ਤਾਂ ਹਮਲਾ, ਡਰਾਈਵਰ ਨੇ ਹਵਾਈ ਫਾਇਰ ਕੀਤਾ ਤਾਂ ਭੱਜੇ

ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਬਾਈਕ ਸਵਾਰਾਂ ਨੇ ਕਾਰ ਵਿੱਚ ਸਵਾਰ ਇੱਕ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਸ਼ਖਸ ਦੇ ਡਰਾਈਵਰ ਨੇ ਸਵੈ-ਰੱਖਿਆ ਵਿੱਚ ਹਵਾ ਵਿੱਚ ਗੋਲੀ ਚਲਾਈ ਅਤੇ ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। Punjab, jalandhar, crime




