Skip to content
Tuesday, February 4, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
February
4
ਮੁੰਬਈ ਦੇਖਣ 1800 ਕਿਲੋਮੀਟਰ ਦੂਰ ਚਲੀਆਂ ਗਈਆਂ ਕੁੜੀਆਂ ਮਸਾਂ ਲੱਭ ਕੇ ਵਾਪਿਸ ਲਿਆਂਦੀਆਂ
Ajab Gajab
Crime
Latest News
National
Punjab
ਮੁੰਬਈ ਦੇਖਣ 1800 ਕਿਲੋਮੀਟਰ ਦੂਰ ਚਲੀਆਂ ਗਈਆਂ ਕੁੜੀਆਂ ਮਸਾਂ ਲੱਭ ਕੇ ਵਾਪਿਸ ਲਿਆਂਦੀਆਂ
February 4, 2025
VOP TV
ਮੁੰਬਈ ਦੇਖਣ 1800 ਕਿਲੋਮੀਟਰ ਦੂਰ ਚਲੀਆਂ ਗਈਆਂ ਕੁੜੀਆਂ ਮਸਾਂ ਲੱਭ ਕੇ ਵਾਪਿਸ ਲਿਆਂਦੀਆਂ
ਫ਼ਤਹਿਗੜ੍ਹ ਸਾਹਿਬ (ਵੀਓਪੀ ਬਿਊਰੋ) Bollywood, mumbai, Punjab
ਵਿਦਿਆਰਥਣਾਂ ਮੁੰਬਈ ਦੇਖਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰੇਲਗੱਡੀ ਰਾਹੀਂ ਰਵਾਨਾ ਹੋ ਗਈਆਂ। ਜਦੋਂ ਲਗਭਗ ਇੱਕ ਹਜ਼ਾਰ ਕਿਲੋਮੀਟਰ ਦੂਰ ਪਹੁੰਚੀਆਂ, ਤਾਂ ਅਹਿਸਾਸ ਹੋਇਆ ਕਿ ਗਲਤ ਕਦਮ ਚੁੱਕਿਆ ਹੈ। ਜਦੋਂ ਉਹਨਾਂ ਨੇ ਫਿਲਮਾਂ ਵਿੱਚ ਮੁੰਬਈ ਸ਼ਹਿਰ ਦੇਖਿਆ ਤਾਂ ਉੱਥੇ ਜਾਣ ਦਾ ਸੁਪਨਾ ਦੇਖਿਆ। ਦੋਵੇਂ ਫਿਲਮ ਇੰਡਸਟਰੀ ਵਿੱਚ ਕੁਝ ਬਣਨ ਦੀ ਇੱਛਾ ਨਾਲ ਘਰੋਂ ਚਲੇ ਗਈਆਂ ਅਤੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ।
ਸੋਸ਼ਲ ਮੀਡੀਆ ਕਾਰਨ ਬੱਚੇ ਅਕਸਰ ਅਜਿਹੇ ਕਦਮ ਚੁੱਕਦੇ ਹਨ, ਜਿਸਦੇ ਨਤੀਜੇ ਉਨ੍ਹਾਂ ਨੂੰ ਭੁਗਤਣੇ ਪੈਂਦੇ ਹਨ ਅਤੇ ਫਿਰ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਵੱਲੋਂ ਚੁੱਕੇ ਗਏ ਅਜਿਹੇ ਕਦਮਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੇ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਮੁੰਬਈ ਦੇਖਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰੇਲਗੱਡੀ ਰਾਹੀਂ ਰਵਾਨਾ ਹੋ ਗਈਆਂ। ਜਦੋਂ ਲਗਭਗ ਇੱਕ ਹਜ਼ਾਰ ਕਿਲੋਮੀਟਰ ਦੂਰ ਪਹੁੰਚੀਆਂ, ਤਾਂ ਅਹਿਸਾਸ ਹੋਇਆ ਕਿ ਗਲਤ ਕਦਮ ਚੁੱਕਿਆ ਹੈ। ਫਿਰ ਰੇਲਵੇ ਪੁਲਿਸ ਦੀ ਮਦਦ ਨਾਲ ਉਹ ਘਰ ਵਾਪਸ ਆਈਆਂ।
ਫਤਿਹਗੜ੍ਹ ਸਾਹਿਬ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਨਿਲ ਗੁਪਤਾ ਅਤੇ ਕਮੇਟੀ ਮੈਂਬਰ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਨਾਲ ਭੋਪਾਲ ਤੋਂ ਰੇਲਵੇ ਪੁਲਿਸ ਨੇ ਸੰਪਰਕ ਕੀਤਾ ਸੀ। ਫਿਰ ਪਤਾ ਲੱਗਾ ਕਿ ਉਹਨਾਂ ਦੇ ਇਲਾਕੇ ਦੀਆਂ ਦੋ ਲੜਕੀਆਂ ਘਰੋਂ ਭੱਜ ਗਈਆਂ ਹਨ। ਉਹਨਾਂ ਨੇ ਰੇਲਵੇ ਪੁਲਿਸ ਨਾਲ ਗੱਲ ਕਰਨ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਸਰਹਿੰਦ ਆਉਣ ਵਾਲੀ ਛੱਤੀਸਗੜ੍ਹ ਐਕਸਪ੍ਰੈਸ ਰੇਲਗੱਡੀ ਵਿੱਚ ਪੁਲਿਸ ਨਿਗਰਾਨੀ ਹੇਠ ਭੇਜਿਆ।
ਇੱਥੇ ਬਾਲ ਭਲਾਈ ਕਮੇਟੀ ਦੇ ਮੈਂਬਰ ਪਹਿਲਾਂ ਹੀ ਸਰਹਿੰਦ ਰੇਲਵੇ ਸਟੇਸ਼ਨ ‘ਤੇ ਪਹੁੰਚੇ ਅਤੇ ਜਦੋਂ ਰੇਲਗੱਡੀ ਸਰਹਿੰਦ ਰੁਕੀ ਤਾਂ ਦੋਵੇਂ ਕੁੜੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਬਾਅਦ ਵਿੱਚ ਉਹਨਾਂ ਨੂੰ ਮਾਪਿਆਂ ਨਾਲ ਮਿਲਾਇਆ ਗਿਆ। ਐਡਵੋਕੇਟ ਗੁਰਾਇਆ ਨੇ ਕਿਹਾ ਕਿ ਦੋਵੇਂ ਕੁੜੀਆਂ ਸਰਹਿੰਦ ਤੋਂ ਭੋਪਾਲ ਰੇਲਵੇ ਸਟੇਸ਼ਨ ਪਹੁੰਚੀਆਂ ਸਨ, ਉਥੋਂ ਵਾਪਸ ਆਈਆਂ।
ਦੋਵੇਂ ਕੁੜੀਆਂ ਸਹੇਲੀਆਂ ਹਨ। ਜਦੋਂ ਉਹਨਾਂ ਨੇ ਫਿਲਮਾਂ ਵਿੱਚ ਮੁੰਬਈ ਸ਼ਹਿਰ ਦੇਖਿਆ ਤਾਂ ਉੱਥੇ ਜਾਣ ਦਾ ਸੁਪਨਾ ਦੇਖਿਆ। ਦੋਵੇਂ ਫਿਲਮ ਇੰਡਸਟਰੀ ਵਿੱਚ ਕੁਝ ਬਣਨ ਦੀ ਇੱਛਾ ਨਾਲ ਘਰੋਂ ਚਲੇ ਗਈਆਂ ਅਤੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ। ਕੁੜੀਆਂ ਦੇ ਮਾਪਿਆਂ ਨੇ ਬਾਲ ਭਲਾਈ ਕਮੇਟੀ ਅਤੇ ਰੇਲਵੇ ਪੁਲਿਸ ਦਾ ਧੰਨਵਾਦ ਕੀਤਾ।
Post navigation
ਘਰ ‘ਚ ਇਕੱਲੀ ਭਾਬੀ ਨੂੰ ਦੇਖ ਕੇ ਦਿਓਰ ਨੇ ਪਾਰ ਕੀਤੀਆਂ ਹੱਦਾਂ, ਸਾਥੀ ਨੂੰ ਵੀ ਲੈ ਗਿਆ ਨਾਲ
ਪ੍ਰਦਰਸ਼ਨ ਕਰਦਿਆਂ ਨੌਜਵਾਨ ਦਾ ਹੱਥ ਲੱਗ ਗਿਆ ਪੁਲਿਸ ਵਾਲੇ ਨੂੰ ਤਾਂ ਜੜ’ਤੇ ਥੱਪੜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us