ਬਾਲੀਵੁੱਡ ਅਦਾਕਾਰਾ ਨੇ ਕੀਤੀ ਖੁਦ+ਕੁਸ਼ੀ ਦੀ ਕੋਸ਼ਿਸ਼, ਕਹਿੰਦੀ- ਮੈਂ ਟੁੱਟ ਚੁੱਕੀ ਹਾਂ

ਬਾਲੀਵੁੱਡ ਅਦਾਕਾਰਾ ਨੇ ਕੀਤੀ ਖੁਦ+ਕੁਸ਼ੀ ਦੀ ਕੋਸ਼ਿਸ਼, ਕਹਿੰਦੀ- ਮੈਂ ਟੁੱਟ ਚੁੱਕੀ ਹਾਂ

ਮੁੰਬਈ (ਵੀਓਪੀ ਬਿਊਰੋ) ਬਾਲੀਵੁੱਡ ਤੇ ਟੀਵੀ ਐਕਟਰਸ ਰੋਜ਼ਲਿਨ ਖਾਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਇਹ ਜਾਣਕਾਰੀ ਉਨ੍ਹਾਂ ਦੀ ਭੈਣ ਨੇ ਸਾਂਝੀ ਕੀਤੀ ਹੈ। ਅਦਾਕਾਰਾ ਰੋਜ਼ਲਿਨ ਖਾਨ ਦੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਖੁਲਾਸਾ ਕੀਤਾ ਕਿ ਉਹ ਭਾਵਨਾਤਮਕ ਤੌਰ ‘ਤੇ ਟੁੱਟ ਗਈ ਸੀ। ਇਸ ਕਾਰਨ ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਰੋਜ਼ਲਿਨ ਨੇ ਸੋਸ਼ਲ ਮੀਡੀਆ ‘ਤੇ ਇਸ ਦੁਖਦਾਈ ਪਲ ਦਾ ਖੁਲਾਸਾ ਕੀਤਾ। ਪੋਸਟ ਵਿੱਚ ਨੇ ਉਸ ਨੇ ਖੁਲਾਸਾ ਕੀਤਾ ਕਿ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ। ਅਦਾਕਾਰਾ ਨੇ ਆਪਣੀ ਭੈਣ ਕੋਲੋਂ ਪੋਸਟ ਕਰਵਾਈ, ਜਿਸ ਵਿੱਚ ਲਿਖਿਆ ਸੀ, “ਕੱਲ੍ਹ ਰਾਤ ਮੇਰੀ ਭੈਣ ਬਹੁਤ ਭਾਵਨਾਤਮਕ ਤੌਰ ‘ਤੇ ਟੁੱਟ ਗਈ ਸੀ, ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਮੈਂ ਉਸਨੂੰ ਰੋਕਿਆ, ਕਿਰਪਾ ਕਰਕੇ ਉਸਨੂੰ ਇਕੱਲਾ ਛੱਡ ਦਿਓ! ਰੋਜ਼ਲਿਨ ਖਾਨ ਮਜ਼ਬੂਤ ​​ਰਹੋ।

error: Content is protected !!