ਮੋਟਰਸਾਈਕਲ ਦੇ ਅੱਗੇ ਬੈਠੀ 7 ਸਾਲਾਂ ਬੱਚੀ ਦੀ ਗਰਦਨ ‘ਤੇ ਫਿਰੀ ਚਾਈਨਾ ਡੋਰ, ਮੌ+ਤ

ਮੋਟਰਸਾਈਕਲ ਦੇ ਅੱਗੇ ਬੈਠੀ 7 ਸਾਲਾਂ ਬੱਚੀ ਦੀ ਗਰਦਨ ‘ਤੇ ਫਿਰੀ ਚਾਈਨਾ ਡੋਰ, ਮੌ+ਤ

ਜਲੰਧਰ (ਵੀਓਪੀ ਬਿਊਰੋ) China dor, jalandhar, death ਚਾਈਨਾ ਡੋਰ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਪਰ ਫਿਰ ਵੀ ਚਾਈਨਾ ਡੋਰ ਨੂੰ ਲੋਕ ਛੱਡ ਨਹੀਂ ਰਹੇ। ਦੁਕਾਨਾਂ ‘ਤੇ ਸ਼ਰੇਆਮ ਚਾਈਨਾ ਡੋਰ ਵਿਕਦੀ ਹੈ ਤੇ ਲੋਕ ਚਾਈਨਾ ਡੋਰ ਦੇ ਨਾਲ ਹੀ ਪਤੰਗਬਾਜ਼ੀ ਕਰਨ ਨੂੰ ਪਹਿਲ ਦੇ ਰਹੇ ਨੇ ਹਾਲਾਂਕਿ ਕਿਸ ਤਰਾਂ ਕਈ ਹਾਦਸੇ ਹੁੰਦੇ ਨੇ, ਜਿੱਥੇ ਜਾਨਵਰਾਂ ਦੀਆਂ ਕਈ ਮੌਤਾਂ ਹੁੰਦੀਆਂ ਨੇ ਤੇ ਜਖਮੀ ਹੁੰਦੇ ਨੇ। ਉੱਥੇ ਹੀ ਹੁਣ ਤਾਂ ਇਨਸਾਨੀਅਤ ਦੇ ਲਈ ਵੀ ਚਾਈਨਾ ਡੋਰ ਕਹਿਰ ਬਣ ਗਈ ਹੈ।

ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੇ ਪਿੰਡ ਕੋਟਲੀ ਖਾਕੀਆ ਵਿੱਚ ਬੁੱਧਵਾਰ ਸ਼ਾਮ ਨੂੰ ਪਤੰਗ ਦੀ ਡੋਰ ਕਾਰਨ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕ 7 ਸਾਲਾ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੱਤ ਸਾਲਾ ਹਰਲੀਨ ਮੋਟਰਸਾਈਕਲ ਦੇ ਅੱਗੇ ਬੈਠ ਕੇ ਆਪਣੇ ਦਾਦਾ ਜੀ ਦੀ ਦੁਕਾਨ ‘ਤੇ ਜਾ ਰਹੀ ਸੀ। ਹਰਲੀਨ ਆਪਣੇ ਪਰਿਵਾਰ ਦੀ ਇਕਲੌਤੀ ਧੀ ਸੀ।

error: Content is protected !!