ਨੌਸਿੱਖੀਏ ਨੇ ਕਿਸੇ ਦੀ ਗੱਡੀ ਚਲਾਉਂਦਿਆਂ ਦਰੜ ਦਿੱਤੇ ਕਈ ਲੋਕ, ਕਹਿੰਦਾ- ਫਿਰ ਕੀ ਹੋ ਗਿਆ

ਨੌਸਿੱਖੀਏ ਨੇ ਕਿਸੇ ਦੀ ਗੱਡੀ ਚਲਾਉਂਦਿਆਂ ਦਰੜ ਦਿੱਤੇ ਕਈ ਲੋਕ, ਕਹਿੰਦਾ- ਫਿਰ ਕੀ ਹੋ ਗਿਆ

ਲੁਧਿਆਣਾ (ਵੀਓਪੀ ਬਿਊਰੋ) Ludhiana, Punjab, crime

ਲੁਧਿਆਣਾ ਵਿੱਚ ਇੱਕ ਤੇਜ਼ ਰਫਤਾਰ ਸਕਾਰਪੀਓ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਥੇ ਤਿੰਨ-ਚਾਰ ਮੋਟਰਸਾਈਕਲ ਸਮੇਤ ਕਾਰ ਨੇ ਇਕ ਨੌਜਵਾਨ ਨੂੰ ਵੀ ਦਰੜ ਦਿੱਤਾ। ਇਸ ਦੌਰਾਨ ਮੌਕੇ ‘ਤੇ ਮੋਜੂਦ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ।

ਜਾਣਕਾਰੀ ਮੁਤਾਬਕ ਲੁਧਿਆਣਾ ਦੇ ਪਖੋਵਾਲ ਰੋਡ ‘ਤੇ ਉਸ ਸਮੇਂ ਭਗਦੜ ਮੱਚ ਗਈ, ਜਦੋਂ ਤੇਜ਼ ਰਫਤਾਰ ਸਕਾਰਪੀਓ ਨੇ ਤਿੰਨ ਚਾਰ ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਨੂੰ ਵੀ ਦਰੜ ਦਿੱਤਾ। ਗੱਡੀ ਨਜ਼ਦੀਕ ਹੀ ਪੈਲਸ ਦੀ ਪਹਿਲੇ ਪਾਰਕਿੰਗ ਵਿੱਚ ਲੱਗਿਆ ਨੌਜਵਾਨ ਚਲਾ ਰਿਹਾ ਸੀ, ਜਿਸ ਦਾ ਕਹਿਣਾ ਸੀ ਕਿ ਉਸ ਤੋਂ ਗੱਡੀ ਕੰਟਰੋਲ ਨਹੀਂ ਹੋਈ ਅਤੇ ਅਚਾਨਕ ਹਾਦਸਾ ਵਾਪਰ ਗਿਆ। ਜਿੱਥੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਤਿੰਨ ਚਾਰ ਮੋਟਰਸਾਈਕਲ ਵੀ ਇਸ ਐਕਸੀਡੈਂਟ ਦੀ ਲਪੇਟ ਵਿੱਚ ਆ ਗਏ।

ਗੱਡੀ ਚਲਾਉਣ ਵਾਲੇ ਨੌਜਵਾਨ ਨੇ ਕਿਹਾ ਕਿ ਹਾਦਸਾ ਅਚਾਨਕ ਵਾਪਰਿਆ ਗੱਡੀ ਦੀ ਬ੍ਰੇਕ ਨਹੀਂ ਲੱਗੀ ਅਤੇ ਗੱਡੀ ਆਟ ਆਫ ਕੰਟਰੋਲ ਹੋ ਕੇ ਹਾਦਸਾ ਵਾਪਰ ਗਿਆ। ਇਸ ਤੋਂ ਬਾਅਦ ਨੌਜਵਾਨ ਨੇ ਕਿਹਾ ਉਸ ਨੂੰ ਇਸ ਗਲਤੀ ਲਈ ਮੁਆਫ ਕਰ ਦਿੱਤਾ ਜਾਵੇ।

ਉੱਥੇ ਹੀ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਕਿਹਾ ਕਿ ਵੈਲੇ ਪਾਰਕਿੰਗ ਵਾਲੇ ਬਹੁਤ ਤੇਜ਼ ਗੱਡੀ ਚਲਾਉਂਦੇ ਹਨ। ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਉੱਥੇ ਹੀ ਜਿਨਾਂ ਲੋਕਾਂ ਦੇ ਮੋਟਰਸਾਈਕਲ ਭੰਨ੍ਹੇ ਗਏ, ਉਹਨਾਂ ਨੇ ਕਿਹਾ ਕਿ ਜੇਕਰ ਇੱਕ ਮਿੰਟ ਦੀ ਦੇਰੀ ਹੋ ਜਾਂਦੀ ਤਾਂ ਉਹ ਵੀ ਇਸ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਨੇ ਕਿਹਾ ਕਿ ਗੱਡੀ ਦੀ ਸਪੀਡ ਇਨੀ ਜਿਆਦਾ ਤੇਜ਼ ਸੀ ਕਿ ਤਿੰਨ ਚਾਰ ਮੋਟਰਸਾਈਕਲਾਂ ਦਾ ਨੁਕਸਾਨ ਕਰ ਦਿੱਤਾ। ਉਹਨਾਂ ਨੇ ਵੀ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

error: Content is protected !!