ਤਰਨਤਾਰਨ ‘ਚ ਐਨ+ਕਾਉਂਟਰ, ਪੁਲਿਸ ਨੇ ਗੈਂ+ਗ+ਸਟਰਾਂ ਦੀਆਂ ਪੁਆਈਆਂ ਭਾਜੜਾਂ

ਤਰਨਤਾਰਨ ‘ਚ ਐਨ+ਕਾਉਂਟਰ, ਪੁਲਿਸ ਨੇ ਗੈਂ+ਗ+ਸਟਰਾਂ ਦੀਆਂ ਪੁਆਈਆਂ ਭਾਜੜਾਂ

ਵੀਓਪੀ ਬਿਊਰੋ- ਤਰਨਤਾਰਨ ਵਿੱਚ ਆਏ ਦਿਨ ਹੀ ਫਿਰੌਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਪੁਲਿਸ ਪੂਰੀ ਤਰਹਾਂ ਐਕਟਿਵ ਨਜ਼ਰ ਆ ਰਹੀ ਹੈ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਪਿੰਡ ਹਰੀਕੇ ਦੇ ਸਤਨਾਮ ਸਿੰਘ ਨਾਮ ਇੱਕ ਕਿਸਾਨ ‘ਤੇ ਗੈਂਗਸਟਰਾਂ ਵੱਲੋਂ ਗੋਲੀ ਚਲਾ ਕੇ ਉਸ ਨੂੰ ਧਮਕਾਇਆ ਗਿਆ ਸੀ।ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਆਰੰਭ ਕੀਤੀ ਸੀ।

ਇਸ ਦੌਰਾਨ ਬੀਤੀ ਰਾਤ 12 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਕਿ ਲੰਡਾ ਹਰੀਕੇ ਗੈਂਗ ਦੇ ਤਿੰਨ ਗੁਰਗੇ ਕਰਦੇ ਸਵਾਰ ਹੋ ਕੇ ਤਰਨਤਾਰਨ ਵੱਲ ਨੂੰ ਆ ਰਹੇ ਹਨ। ਤਾਂ ਪੁਲਿਸ ਨੇ ਪਿੰਡ ਭੁੱਲਣ ਨਜ਼ਦੀਕ ਮੁਲਜ਼ਮਾਂ ਨੂੰ ਦੌਰਾਨੇ ਨਾਕਾਬੰਦੀ ਰੋਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਮੁਲਜ਼ਮਾਂ ਨੇ ਗੱਡੀ ਨਹੀਂ ਰੋਕੀ, ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਪਿੱਛੇ ਲਗਾ ਕੇ ਉਹਨਾਂ ਦੀ ਗੱਡੀ ਨੂੰ ਖੇਤਾਂ ਵਿੱਚ ਸੁੱਟ ਲਿਆ, ਜਿਸ ਤੋਂ ਬਾਅਦ ਗੈਂਗਸਟਰਾਂ ਨੇ ਪੁਲਿਸ ਦੇ ਗੋਲੀਆਂ ਚਲਾ ਦਿੱਤੀਆਂ।

ਇਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਗੈਂਗਸਟਰ ਜ਼ਖਮੀ ਹੋ ਗਿਆ, ਜਿਸ ਦੀ ਪਹਿਚਾਣ ਜਸਕਰਨ ਸਿੰਘ ਵਜੋਂ ਹੋਈ ਹੈ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਿਨਾਂ ਪਾਸੋਂ 9 ਐੱਮਐੱਮ ਪਿਸਤੌਲ ਮੈਗਜ਼ੀਨ ਸਮੇਤ ਕਾਰਤੂਸ ਬਰਾਮਦ ਕੀਤਾ ਗਿਆ ਹੈ।

error: Content is protected !!