ਪੀਰਾਂ ਦੀ ਦਰਗਾਹ ‘ਤੇ ਚੋਰੀ ਕਰਦਾ ਨੌਜਵਾਨ CCTV ‘ਚ ਕੈਦ, ਮੱਥਾ ਟੇਕ ਕੇ ਦਿੱਤਾ ਘਟਨਾ ਨੂੰ ਅੰਜਾਮ

ਪੀਰਾਂ ਦੀ ਦਰਗਾਹ ‘ਤੇ ਚੋਰੀ ਕਰਦਾ ਨੌਜਵਾਨ CCTV ‘ਚ ਕੈਦ, ਮੱਥਾ ਟੇਕ ਕੇ ਦਿੱਤਾ ਘਟਨਾ ਨੂੰ ਅੰਜਾਮ

Punjab, jalandhar, Nakodar, news

ਨਕੋਦਰ (ਵੀਓਪੀ ਬਿਊਰੋ) ਚੋਰ ਆਏ ਦਿਨ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ ਅਤੇ ਆਮ ਲੋਕਾਂ ਨੂੰ ਹਰ ਸਮੇਂ ਪਰੇਸ਼ਾਨੀ ਵਿੱਚ ਪਾਈ ਰੱਖਦੇ ਹਨ। ਚੋਰ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਤਾਂ ਬਣਾਉਂਦੇ ਹੀ ਹਨ ਨਾਲ ਹੀ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਛੱਡਦੇ। ਚੋਰਾਂ ਦੀਆਂ ਅਜਿਹੀਆਂ ਨਾਪਾਕ ਹਰਕਤਾਂ ਕਾਰਨ ਹਰ ਕੋਈ ਪਰੇਸ਼ਾਨ ਤਾਂ ਹੁੰਦਾ ਹੀ ਹੈ, ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਹੁਣ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਜ਼ਿਲ੍ਹੇ ਦੇ ਕਸਬਾ ਨਕੋਦਰ ਤੋਂ, ਜਿੱਥੇ ਦੇ ਧਾਰਮਿਕ ਸਥਾਨ ਨੂੰ ਇੱਕ ਚੋਰ ਨੇ ਨਿਸ਼ਾਨਾ ਬਣਾਇਆ ਹੈ ਅਤੇ ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

 

ਜਾਣਕਾਰੀ ਦੇ ਮੁਤਾਬਕ ਨਕੋਦਰ ਦੇ ਮੁਹੱਲਾ ਕਾਲੀਆ ‘ਚ ਸਥਿਤ ਪੀਰ ਸਖੀ ਸੁਲਤਾਨ ਦਰਗਾਹ ਵਿਚ 8 ਵਾਰ ਚੋਰੀ ਹੋ ਚੁੱਕੀ ਹੈ। ਹੁਣ ਫਿਰ ਇੱਕ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ਵਿਚ ਚੋਰੀ ਕਰਦਾ ਹੋਇਆ ਕੈਦ ਹੋ ਗਿਆ ਹੈ। ਚੋਰੀ ਦੌਰਾਨ ਉਸ ਨੇ ਕਈ ਵਾਰ ਮੱਥਾ ਟੇਕਿਆ।

ਇਸ ਸਬੰਧੀ ਦਰਗਾਹ ਦੇ ਮੁੱਖ ਸੇਵਾਦਾਰ ਸੰਜੀਵ ਸ਼ਾਰਦਾ ਕਾਲਾ ਵਾਸੀ ਮੁਹੱਲਾ ਕਾਲੀਆ ਨੇ ਦੱਸਿਆ ਕਿ ਹਰ ਵੀਰਵਾਰ ਸ਼ਾਮ ਨੂੰ ਗੋਲਕ ਖੋਲ੍ਹੀ ਜਾਂਦੀ ਹੈ। ਇਸ ਵਾਰ ਵੀ ਜਦੋਂ ਵੀਰਵਾਰ ਨੂੰ ਦਰਗਾਹ ਵਿਚ ਗੋਲਕ ਖੋਲ੍ਹਣ ਲਈ ਪਹੁੰਚੇ ਤਾਂ ਉਸ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਦਰਗਾਹ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਗਏ ਤਾਂ 17 ਫ਼ਰਵਰੀ ਦੀ ਘਟਨਾ ਸਾਹਮਣੇ ਆਈ। ਪਹਿਲਾਂ ਚੋਰ ਨੇ ਦਰਗਾਹ ਵਿਚ ਮੱਥਿਆ ਟੇਕਿਆ, ਉਸ ਮਗਰੋਂ ਗੋਲਕ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਵੱਡੀ ਗੋਲਕ ਨਹੀਂ ਟੁੱਟੀ ਤਾਂ ਦੂਜੇ ਪਾਸੇ ਲੱਗੀ ਛੋਟੀ ਗੋਲਕ ਤੋੜਣ ਵਿਚ ਕਾਮਯਾਬ ਰਿਹਾ। ਪ੍ਰਬੰਧਕਾਂ ਨੇ ਦੱਸਿਆ ਕਿ ਮੁਲਜ਼ਮ ਨਕੋਦਰ ਦੇ ਮੁਹੱਲਾ ਰਹਿਮਾਨਪੁਰਾ ਦੇ ਨੇੜੇ ਦਾ ਰਹਿਣ ਵਾਲਾ ਹੈ।

error: Content is protected !!