ਤੰਬਾਕੂ ਦੀ ਮਸ਼ਹੂਰੀ ਕਰਨ ‘ਤੇ ਫਸੇ ਸ਼ਾਹਰੁਖ ਖਾਨ, ਅਜੈ ਦੇਵਗਨ ਤੇ ਟਾਈਗਰ ਸਰਾਫ
Bollywood, entertainment, news
ਰਾਜਸਥਾਨ (ਵੀਓਪੀ ਬਿਊਰੋ) ਵਿਮਲ ਪਾਨ ਮਸਾਲੇ (ਤੰਬਾਕੂ)ਦੀ ਮਸ਼ਹੂਰੀ ਕਰਨ ਵਾਲੇ ਫਿਲਮੀ ਕਲਾਕਾਰਾਂ ਖਿਲਾਫ ਹੁਣ ਵੱਡੀ ਕਾਰਵਾਈ ਹੋ ਸਕਦੀ ਹੈ। ਭਾਜਪਾ ਨੇਤਾ ਅਤੇ ਵਕੀਲ ਇੰਦਰਮੋਹਨ ਸਿੰਘ ਹਨੀ ਵੱਲੋਂ ਕੋਟਾ ਜ਼ਿਲ੍ਹੇ ਦੀ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿੱਚ ਵਿਮਲ ਪਾਨ ਮਸਾਲਾ ਦੇ ਨਿਰਮਾਤਾ, ਫਿਲਮ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ।





