ਪੰਜਾਬ ਦੇ ਇਸ ਪਿੰਡ ‘ਚ ਹਾਲੇ ਵੀ ਨਹੀਂ ਹੋਈ ਪੰਚਾਇਤੀ ਚੋਣ, ਲੋਕਾਂ ਨੇ ਵੋਟਾਂ ਪੁਆਉਣ ਆਈ ਟੀਮ ਬੇਰੰਗ ਮੋੜੀ
ਵੀਓਪੀ ਬਿਊਰੋ- Punjab, news ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਵਿੱਚ ਹਾਲੇ ਤੱਕ ਵੀ ਪੰਚਾਇਤੀ ਚੋਣਾਂ ਸਿਰੇ ਨਹੀਂ ਚੜੀਆਂ। 23 ਫਰਵਰੀ ਨੂੰ ਇੱਕ ਵਾਰ ਫਿਰ ਪੰਚਾਇਤੀ ਚੋਣ ਰੱਦ ਹੋ ਗਈਆਂ ਅਤੇ ਇਲੈਕਸ਼ਨ ਲਈ ਆਈ ਟੀਮ ਖਾਲੀ ਡੱਬੇ ਲੈ ਬੇਰੰਗ ਮੁੜ ਗਈ। ਇਸ ਪਿੰਡ ਦੇ ਕਈ ਲੋਕਾਂ ਨੇ ਬੂਥ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਰੀਬ 441 ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਉੱਥੇ ਹੀ ਦੂਜੀ ਧਿਰ ਨੇ ਕਿਹਾ ਕਿ ਧੱਕੇਸ਼ਾਹੀ ਕਰ ਕੇ ਸਾਡੇ ਪਿੰਡ ਵਿੱਚ ਪੰਚਾਇਤੀ ਚੋਣ ਨਹੀਂ ਹੋਣ ਦਿੱਤੀ ਜਾ ਰਹੀ।





