ਜੇਕਰ ਹੁਣ ਤੁਹਾਡੇ ਦੋ ਬੱਚੇ ਹੋਏ ਤਾਂ ਕੋਈ ਨਹੀਂ ਮਿਲੇਗੀ ਸਰਕਾਰੀ ਸਹੂਲਤ ਤੇ ਨਾ ਹੀ ਸਰਕਾਰੀ ਨੌਕਰੀ, ਪੜ੍ਹੋ ਕੌਣ ਕਹਿ ਰਿਹੈ

ਜੇਕਰ ਹੁਣ ਤੁਹਾਡੇ ਦੋ ਬੱਚੇ ਹੋਏ ਤਾਂ ਕੋਈ ਨਹੀਂ ਮਿਲੇਗੀ ਸਰਕਾਰੀ ਸਹੂਲਤ ਤੇ ਨਾ ਹੀ ਸਰਕਾਰੀ ਨੌਕਰੀ, ਪੜ੍ਹੋ ਕੌਣ ਕਹਿ ਰਿਹੈ

ਲਖਨਊ (ਵੀਓਪੀ ਬਿਊਰੋ) – ਹੁਣ ਉੱਤਰ ਪ੍ਰਦੇਸ਼ ਵਿਚ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆ ਲਈ ਮੁਸੀਬਤ ਆਣ ਖੜ੍ਹੀ ਹੋਈ ਹੈ। ਦੋ ਬੱਚਿਆਂ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆ ਨੂੰ ਸਰਕਾਰੀ ਨੌਕਰੀ ਤੇ ਹੋਰ ਸਰਕਾਰੀ ਸਹੂਲਤਾਂ ਤੋਂ ਵਾਝਾਂ ਰੱਖਿਆ ਜਾਵੇਗਾ। ਸਾਰੀਆਂ ਸਰਕਾਰੀ ਸਬਸਿਡੀ ਪਾ੍ਰਪਤ ਕਰਨ ’ਤੇ ਪਾਬੰਦੀ ਲਗਾ ਦਿਤੀ ਜਾਵੇਗੀ। ਰਾਜ ਕਾਨੂੰਨ ਕਮਿਸ਼ਨ ਨੇ ਉਤਰ ਪ੍ਰਦੇਸ਼ ਬਿੱਲ-2021 ਦਾ ਖਰੜਾ ਤਿਆਰ ਕਰ ਲਿਆ ਹੈ।

ਯੂਪੀ ਰਾਜ ਕਾਨੂੰਨ ਕਮਿਸ਼ਨ ਦੀ ਵੈਬਸਾਈਟ ਅਨੁਸਾਰ, ਸੂਬਾ ਕਾਨੂੰਨ ਕਮਿਸ਼ਨ, ਉੱਤਰ ਪ੍ਰਦੇਸ਼ ਸੂਬੇ ਦੀ ਆਬਾਦੀ ਦੇ ਕੰਟਰੋਲ, ਸਥਿਤੀਕਰਨ ਅਤੇ ਕਲਿਆਣ ’ਤੇ ਕੰਮ ਕਰ ਰਹੀ ਹੈ ਅਤੇ ਇਕ ਬਿੱਲ ਦਾ ਖਰੜਾ ਤਿਆਰ ਕੀਤਾ ਗਿਆ ਹੈ।’’ ਕਾਨੂੰਨ ਕਮਿਸ਼ਨ ਨੇ ਇਸ ਬਿੱਲ ਦਾ ਖਰੜਾ ਅਪਣੀ ਸਰਕਾਰੀ ਵੈਬਸਾਈਟ ’ਤੇ ਅਪਲੋਡ ਕੀਤਾ ਹੈ ਅਤੇ 19 ਜੁਲਾਈ ਤਕ ਜਨਤਾ ’ਤੇ ਇਸ ’ਤੇ ਰਾਏ ਮੰਗੀ ਗਈ ਹੈ।

ਇਸ ਦੇ ਇਲਾਵਾ ਰਾਸ਼ਟਰੀ ਪੈਨਸ਼ਨ ਯੋਜਨਾ ਤਹਿਤ ਪੂਰੀ ਤਨਖ਼ਾਹ ਅਤੇ ਭੱਤਿਆਂ ਦੇ ਨਾਲ 12 ਮਹੀਨੇ ਦੀ ਛੁੱਟੀਆਂ ਅਤੇ  ਵਿਅਕਤੀ ਦੇ ਯੋਗਦਾਨ ਫ਼ੰਡਾਂ ਵਿਚ ਤਿੰਨ ਫ਼ੀ ਸਦੀ ਦੇ ਵਾਧੇ ਦੀ ਗੱਲ ਕਹੀ ਗਈ ਹੈ।’’ ਕਾਨੂੰਨ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਇਕ ਸੂਬਾ ਆਬਾਦੀ ਫ਼ੰਡ ਦਾ ਗਠਿਤ ਕੀਤਾ ਜਾਵੇਗਾ। ਡਰਾਫਟ ਮੁਤਾਬਕ ਜੇਕਰ ਇਹ ਪਾਲਸੀ ਲਾਗੂ ਹੁੰਦੀ ਹੈ ਤਾਂ ਇਕ ਸਾਲ ਦੇ ਅੰਦਰ ਸਾਰੇ ਸਰਕਾਰੀ ਸੇਵਕਾਂ, ਸਥਾਨਕ ਨਿਗਮ ਚੋਣਾਂ ’ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਹਲਫਨਾਮਾ ਦੇਣਾ ਪਵੇਗਾ ਕਿ ਉਨ੍ਹਾਂ ਦੇ ਦੋ ਹੀ ਬੱਚੇ ਹਨ ਤੇ ਉਹ ਇਸ ਦਾ ਉਲੰਘਣ ਨਹੀਂ ਕਰਨਗੇ।

error: Content is protected !!