Skip to content
Monday, February 24, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
February
24
‘ਖੇਡ ਭਾਰਤੀ ਪੰਜਾਬ’ ਦੇ ‘ਸ਼ਾਨ-ਏ-ਪੰਜਾਬ ਕੱਪ’ ਦੇ ਕੁਆਰਟਰ-ਫਾਈਨਲ ਵਿੱਚ ‘ਡੀ.ਪੀ.ਐਸ. ਕ੍ਰਿਕੇਟ ਅਕੈਡਮੀ’ ਅਤੇ ‘ਰੋਪੜ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਨੇ ਜਗ੍ਹਾ ਕੀਤੀ ਪੱਕੀ
Latest News
National
Punjab
‘ਖੇਡ ਭਾਰਤੀ ਪੰਜਾਬ’ ਦੇ ‘ਸ਼ਾਨ-ਏ-ਪੰਜਾਬ ਕੱਪ’ ਦੇ ਕੁਆਰਟਰ-ਫਾਈਨਲ ਵਿੱਚ ‘ਡੀ.ਪੀ.ਐਸ. ਕ੍ਰਿਕੇਟ ਅਕੈਡਮੀ’ ਅਤੇ ‘ਰੋਪੜ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਨੇ ਜਗ੍ਹਾ ਕੀਤੀ ਪੱਕੀ
February 24, 2025
Voice of Punjab
ਜਲੰਧਰ (ਵੀਓਪੀ ਬਿਊਰੋ) ‘ਖੇਡ ਭਾਰਤੀ ਪੰਜਾਬ’ ਵੱਲੋਂ ‘ਪੰਜਾਬ ਕ੍ਰਿਕੇਟ ਐਸੋਸੀਏਸ਼ਨ’ ਦੀ ਅਗਵਾਈ ਚ’ ਬਰਲਟਨ ਪਾਰਕ ਵਿਖੇ ਕਰਵਾਏ ਜਾ ਰਹੇ ਪਹਿਲੇ ਟੀ-20 ਕ੍ਰਿਕੇਟ ਟੂਰਨਾਮੈਂਟ ‘ਸ਼ਾਨ-ਏ-ਪੰਜਾਬ ਕੱਪ’ ਦੇ ਦੂਜੇ ਦਿਨ, ਪੰਜਾਬ ਯੂਥ ਕਾਂਗ੍ਰੇਸ ਦੇ ਜਨਰਲ ਸਕੱਤਰ, ਯੁਵਾ ਆਗੂ ਦੀਪਕ ਖੋਸਲਾ ਨੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ‘ਖੇਡ ਭਾਰਤੀ ਪੰਜਾਬ’ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਡਾਂ ਰਾਹੀਂ ਹੀ ਸਮਾਜ ਵਿੱਚ ਸਕਾਰਾਤਮਕ ਊਰਜਾ ਫੈਲਾਈ ਜਾ ਸਕਦੀ ਹੈ।
ਇਸ ਮੌਕੇ ‘ਖੇਡ ਭਾਰਤੀ ਪੰਜਾਬ’ ਦੇ ਪ੍ਰਧਾਨ ਰਾਣਾ ਅਰਵਿੰਦ ਸਿੰਘ ਅਤੇ ਸੰਯੁਕਤ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਇਸ ਕ੍ਰਿਕੇਟ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ 7 ਵੱਖ-ਵੱਖ ‘ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੀਆਂ ਟੀਮਾਂ ਅਤੇ 9 ਕ੍ਰਿਕੇਟ ਕਲੱਬਾਂ ਦੀਆਂ ਟੀਮਾਂ ਸ਼ਾਮਲ ਹਨ। ਇਸ ਕ੍ਰਿਕੇਟ ਟੂਰਨਾਮੈਂਟ ਦਾ ਮੁੱਖ ਉਦੇਸ਼ ‘ਖੇਡ ਭਾਰਤੀ ਪੰਜਾਬ’ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਨਸ਼ਿਆਂ ਖ਼ਿਲਾਫ਼ ਖੜੇ ਸਾਰਾ ਪੰਜਾਬ, ਨਸ਼ਿਆਂ ਖ਼ਿਲਾਫ਼ ਖੇਡ ਭਾਰਤੀ ਪੰਜਾਬ’ ਨੂੰ ਹੁਲਾਰਾ ਦੇਣਾ ਹੈ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਦੂਰ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਇਸ ਮੁਹਿੰਮ ਵਿੱਚ ‘ਖੇਡ ਭਾਰਤੀ ਪੰਜਾਬ’ ਨੂੰ ‘ਪੰਜਾਬ ਕ੍ਰਿਕੇਟ ਐਸੋਸੀਏਸ਼ਨ’, ‘ਜੇ.ਡੀ.ਸੀ.ਏ.’, ਅਤੇ ‘ਸਿੱਧੂ ਸਪੋਰਟਸ ਮੈਨੇਜਮੈਂਟ’ ਦਾ ਪੂਰਾ ਸਮਰਥਨ ਮਿਲ ਰਿਹਾ ਹੈ।
ਸੋਮਵਾਰ ਨੂੰ ਪਹਿਲਾ ਮੈਚ ‘ਡੀ.ਪੀ.ਐਸ.’ ਕ੍ਰਿਕੇਟ ਅਕੈਡਮੀ’ ਅਤੇ ‘ਪੀ.ਵੀ.ਐਸ. ਪਠਾਨਕੋਟ ਕ੍ਰਿਕੇਟ ਅਕੈਡਮੀ’ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਜਿੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ‘ਡੀ.ਪੀ.ਐਸ. ਕ੍ਰਿਕੇਟ ਅਕੈਡਮੀ’ ਦੀ ਟੀਮ ਨੇ 6 ਵਿਕਟਾਂ ਗੁਵਾ ਕੇ 150 ਰਨ ਬਣਾਏ, ਜਦੋਂ ਕਿ ‘ਪੀ.ਵੀ.ਐਸ. ਪਠਾਨਕੋਟ ਕ੍ਰਿਕੇਟ ਅਕੈਡਮੀ’ ਦੇ ਖਿਡਾਰੀਆਂ ਦੀ ਟੀਮ 6 ਵਿਕਟਾਂ ਗੁਵਾਉਣ ਤੋਂ ਬਾਅਦ ਸਿਰਫ਼ 144 ਰਨ ਹੀ ਬਣਾ ਸਕੀ। ‘ਡੀ.ਪੀ.ਐਸ. ਕ੍ਰਿਕੇਟ ਅਕੈਡਮੀ’ ਦੀ ਟੀਮ ਨੇ 6 ਰਨ ਨਾਲ ਜਿੱਤ ਹਾਸਲ ਕੀਤੀ ਅਤੇ ਅਦਵਿਕ ਸਿੰਘ ‘ਮੈਨ ਆਫ਼ ਦ ਮੈਚ’ ਰਹੇ।
ਦੂਜਾ ਮੈਚ ‘ਰੋਪੜ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਅਤੇ ‘ਰਾਣਾ XI’ ਵਿਚਕਾਰ ਖੇਡਿਆ ਗਿਆ। ਜਿੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ‘ਰਾਣਾ XI’ ਦੀ ਟੀਮ ਨੇ 8 ਵਿਕਟਾਂ ਗੁਵਾ ਕੇ 178 ਰਣ ਹੀ ਬਣਾਏ, ਓਥੇ ‘ਰੋਪੜ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੇ ਖਿਡਾਰੀਆਂ ਦੀ ਟੀਮ ਨੇ ਸਿਰਫ਼ 2 ਵਿਕਟਾਂ ਗੁਵਾ ਕੇ 183 ਰਨ ਬਣਾਏ। ‘ਰੋਪੜ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੀ ਟੀਮ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਜੀਵਨਜੋਤ ਸਿੰਘ ‘ਮੈਨ ਆਫ਼ ਦ ਮੈਚ’ ਰਹੇ।
ਇਸ ਮੌਕੇ ‘ਪੀ.ਸੀ.ਏ.’ ਦੇ ਏਪੈਕਸ ਕੌਂਸਲ ਮੈਂਬਰ ਵਿਕਰਮ ਸਿੱਧੂ, ‘ਖੇਡ ਭਾਰਤੀ ਪੰਜਾਬ’ ਦੇ ਪਬਲਿਕ ਰਿਲੇਸ਼ਨ ਇੰਚਾਰਜ ਮੋਹਿਤ ਚੁੱਘ, ਮੀਡੀਆ ਮੈਨੇਜਮੈਂਟ ਇੰਚਾਰਜ ਸਾਹਿਲ ਚੋਪੜਾ, ਜ਼ਿਲ੍ਹਾ ਪ੍ਰਧਾਨ ਜਤਿਨ ਕਤਿਆਲ, ‘ਜੇ.ਡੀ.ਸੀ.ਏ.’ ਮੈਂਬਰ ਕਰਨ ਮਲਹੋਤਰਾ, ਕ੍ਰਿਕੇਟਰ ਧੀਰਜ (ਇੰਗਲੈਂਡ), ਕਮਲ ਰਾਣਾ, ਉਦਿਤ ਗਾਂਧੀ, ਭੁਵਨ ਸਰੀਨ ਸਮੇਤ ਪੰਜਾਬ ਅਤੇ ਸ਼ਹਿਰ ਦੇ ਮਸ਼ਹੂਰ ਕ੍ਰਿਕੇਟਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ 25 ਫਰਵਰੀ ਨੂੰ ਪਹਿਲਾ ਮੈਚ ‘ਸੋਲ ਜਾਗੀਰ ਨਕੋਦਰ’ ਅਤੇ ‘ਕੇ.ਜੀ.ਐਫ. ਫਤਿਹਗੜ੍ਹ’ ਵਿਚਕਾਰ ਖੇਡਿਆ ਜਾਵੇਗਾ ਅਤੇ ਦੁਪਹਿਰ ਨੂੰ ਦੂਜਾ ਮੈਚ ‘ਗੁਰਦਾਸਪੁਰ ਕ੍ਰਿਕੇਟ ਕਲੱਬ’ ਅਤੇ ‘ਵਰਮਾ-XI ਲੁਧਿਆਣਾ’ ਵਿਚਕਾਰ ਖੇਡਿਆ ਜਾਵੇਗਾ।
Post navigation
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ‘ਮਾਰਕੀਟ ਦ ਪ੍ਰੋਡਕਟ’ ਇਵੈਂਟ ਵਿੱਚ ਵਿਖਾਈ ਪ੍ਰਤਿਭਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us