2 ਦਿਨ ਪਈ ਬਾਰਿਸ਼ ਨੇ ਉਜਾੜ’ਤਾ ਪਰਿਵਾਰ, ਛੱਤ ਡਿੱਗਣ ਕਾਰਨ ਪੰਜ ਜੀਆਂ ਦੀ ਮੌ+ਤ 

2 ਦਿਨ ਪਈ ਬਾਰਿਸ਼ ਨੇ ਉਜਾੜ’ਤਾ ਪਰਿਵਾਰ, ਛੱਤ ਡਿੱਗਣ ਕਾਰਨ ਪੰਜ ਜੀਆਂ ਦੀ ਮੌ+ਤ

ਵੀਓਪੀ ਬਿਊਰੋ – Punjab, tarntarn, news ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਘਰ ਦੇ ਅੰਦਰ ਸੁੱਤੇ ਪੰਜ ਜੀਆਂ ਉੱਪਰ ਛੱਤ ਡਿੱਗਣ ਨਾਲ ਪੰਜਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਾਡਰ ਵਾਲਿਆਂ ਵਾਲੀ ਛੱਤ ਡਿੱਗਣ ਨਾਲ ਹਾਦਸਾ ਵਾਪਰਿਆ ਹੈ, ਜਿਸ ਵਿੱਚ ਪੰਜਾਂ ਜੀਆਂ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਲਿਆਂਵਾਲੀ ਸੱਤ ਡਿੱਗਣ ਨਾਲ ਇਹ ਹਾਦਸਾ ਵਾਪਰਿਆ ਹੈ। ਜਿਸ ਵਿੱਚ ਘਰ ਦੇ ਪੰਜਾਂ ਜੀਆਂ ਦੀ ਮੌਤ ਹੋ ਗਈ ਹੈ।

ਮੌਕੇ ‘ਤੇ ਹੀ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵੀ ਪਹੁੰਚ ਗਈ ਹੈ। ਜਿਨਾਂ ਵੱਲੋਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਅਮਰਜੀਤ ਕੌਰ ਏਕੂ ਤੇ ਗੁਰਲਾਲ ਸਿੰਘ ਵਜੋਂ ਹੋਈ ਹੈ।

error: Content is protected !!